ਅੰਮ੍ਰਿਤਸਰ (ਜ.ਬ, ਸੁਮਿਤ) - ਮਜੀਠਾ ਰੋਡ ’ਤੇ ਪਿਛਲੇ ਦਿਨੀਂ ਇਕ ਰੈਸਟੋਰੈਂਟ ਵਿੱਚ ਹੋਈ ਜਨਮ ਦਿਨ ਪਾਰਟੀ ਦੌਰਾਨ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਹੋਏ ਕਤਲ ਦੀ ਕੋਈ ਕਾਰਵਾਈ ਨਾ ਹੋਣ ’ਤੇ ਪਰਿਵਾਰਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ’ਤੇ ਸਵਾਲੀਆ ਚਿੰਨ੍ਹ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਨਗਰ ਨਿਵਾਸੀ ਮਨੀਸ਼ ਸ਼ਰਮਾ ਅਤੇ ਸੌ ਫੁੱਟੀ ਰੋਡ ਦੇ ਨਿਵਾਸੀ ਵਿਕਰਮਜੀਤ ਸਿੰਘ ਦੋਵੇਂ ਸਕੇ ਦੋਸਤ ਨਹੀਂ ਬਲਕਿ ਸਗੋਂ ਸੁਨਿਆਰੇ ਦੇ ਕੰਮ ਵਿੱਚ ਭਾਈਵਾਲ ਵੀ ਸਨ। ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਡਬਲ ਕਤਲ ਸਬੰਧੀ 4, 5 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ ਪਰ ਦੋਵਾਂ ਮ੍ਰਿਤਕ ਨੌਜਵਾਨਾਂ ਦਾ ਅੰਤਿਮ ਸੰਸਕਾਰ ਹੋਣ ਤੋਂ ਅਗਲੇ ਦਿਨ ਹੀ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਅੱਜ ਤੱਕ ਕੋਈ ਵੀ ਇਸ ਕਤਲ ਨਾਲ ਸਬੰਧਤ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ
ਪਰਿਵਾਰਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਨਮ ਦਿਨ ਵਾਲੇ ਮੁੰਡੇ ਨਾਲ ਤਿੰਨ ਮਹੀਨੇ ਪਹਿਲਾਂ ਮੁਨੀਸ਼ ਸ਼ਰਮਾ ਦਾ ਝਗੜਾ ਹੋਇਆ ਸੀ। ਉਸੇ ਰੰਜਿਸ਼ ਤਹਿਤ ਉਸ ਨੇ 18 ਤਰੀਖ਼ ਨੂੰ ਆਪਣੇ ਜਨਮ ਦਿਨ ਦੇ ਬਹਾਨੇ ਇਨ੍ਹਾਂ ਦੋਨਾਂ ਦੋਸਤਾਂ ਨੂੰ ਪਾਰਟੀ ਵਿੱਚ ਸੱਦਾ ਦਿੱਤਾ, ਜਦਕਿ ਸੱਚ ਇਹ ਹੈ ਕਿ ਉਸ ਦਾ ਜਨਮ ਦਿਨ 16 ਤਰੀਕ ਨੂੰ ਨਿਕਲ ਚੁੱਕਿਆ ਸੀ, ਜੋ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਨਾ ਲਿਆ ਸੀ। ਇਹ ਜਨਮ ਦਿਨ ਤਾਂ ਸਿਰਫ਼ ਇਕ ਸਾਜ਼ਿਸ਼ ਦਾ ਬਹਾਨਾ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਮਨੀਸ਼ ਸ਼ਰਮਾ ਦਾ ਚਾਰ ਮਹੀਨੇ ਦਾ ਬੇਟਾ ਦਿਵਾਸ਼ ਅਤੇ ਮ੍ਰਿਤਕ ਵਿਕਰਮਜੀਤ ਸਿੰਘ ਦੀ ਦੋ ਸਾਲਾ ਦੀ ਬੇਟੀ ਮਨਪ੍ਰੀਤ ਹੈ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਭਰਾਵਾਂ ਨੇ ਗੋਲੀਆਂ ਮਾਰ ਕੀਤਾ ਭੈਣ ਤੇ ਜੀਜੇ ਦਾ ਕਤਲ, 1 ਮਹੀਨਾ ਪਹਿਲਾਂ ਕੀਤਾ ਸੀ ਪ੍ਰੇਮ ਵਿਆਹ
ਇਨ੍ਹਾਂ ਦੋਨਾਂ ਅਨਾਥ ਹੋਏ ਬੱਚਿਆਂ, ਵਿਧਵਾ ਹੋਈ ਪਤਨੀ ਕੋਮਲਪ੍ਰੀਤ ਕੌਰ ਅਤੇ ਸ਼ਮਾ ਨੇ ਭਾਵੁਕ ਹੁੰਦੇ ਹੋਏ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੁਲਸ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਦੇ ਨਾਲ-ਨਾਲ ਜਨਮ ਦਿਨ ਵਾਲੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਜਿਹੜਾ ਕਿ ਇਸ ਕਤਲ ਦਾ ਮੇਨ ਗੁਨਾਹਗਾਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਅਗਲੇ ਹਫ਼ਤੇ ਬਾਹਰ ਜਾਣ ਦੀ ਤਿਆਰੀ ਵਿੱਚ ਹੈ, ਜਿਸ ਨੂੰ ਪੁਲਸ ਨੇ ਕਲੀਨ ਚਿੱਟ ਦਿੰਦੇ ਹੋਏ ਇਸ ਕਤਲ ਕੇਸ ਵਿੱਚੋਂ ਬਾਹਰ ਕੱਢ ਦਿੱਤਾ ਹੈ। ਇਸ ਕਤਲ ਕਾਂਡ ਵਿੱਚ ਮਾਰੇ ਗਏ ਦੋਵਾਂ ਨੌਜਵਾਨਾਂ ਦੇ ਪਿਤਾ ਧਰਮਪਾਲ ਅਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਪੁਲਸ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਵੀ ਮਦਦ ਨਾ ਕੀਤੀ ਗਈ ਤਾਂ ਅਸੀਂ ਪੂਰੇ ਇਲਾਕੇ ਨੂੰ ਨਾਲ ਲੈ ਕੇ ਪੁਲਸ ਕਮਿਸ਼ਨਰ ਦਫ਼ਤਰ ਜਾਵਾਂਗੇ ਅਤੇ ਆਪਣੀ ਸਾਰੀ ਦਾਸਤਾਨ ਦੱਸ ਕੇ ਇਨਸਾਫ ਦੀ ਮੰਗ ਕਰਾਂਗੇ ।
ਪੜ੍ਹੋ ਇਹ ਵੀ ਖ਼ਬਰ - ਵਿਆਹੁਤਾ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ, ਪਿਓ ਨੇ ਰੋਂਦਿਆਂ ਕਿਹਾ-ਧੀ ਦਾ ਹੋਇਆ ਕਤਲ (ਵੀਡੀਓ)
ਜ਼ਰੂਰੀ ਖ਼ਬਰ : ਇਸ ਤਾਰੀਖ਼ ਤੋਂ ਰੋਜ਼ਾਨਾ 5 ਘੰਟੇ ਬੰਦ ਰਹੇਗਾ 'ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ' ਦਾ ਰਨਵੇਅ
NEXT STORY