ਅੰਮ੍ਰਿਤਸਰ (ਵਰਿੰਦਰ)-ਦੇਸ਼ ਅੰਦਰ ਫੈਲ ਰਹੀ ਬੀਮਾਰੀ ਸਵਾਈਨ ਫਲੂ ਤੋਂ ਡਰਨ ਨਾਲੋਂ ਜਿਆਦਾ ਜਾਣਕਾਰੀ ਦੀ ਲੋਡ਼ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਿਵਲ ਹਸਪਤਾਲ ਅਜਨਾਲਾ ਦੇ ਐੱਸ. ਐੱਮ. ਓ. ਡਾਕਟਰ ਬ੍ਰਿਜ ਭੂਸ਼ਨ ਸਹਿਗਲ ਵਲੋਂ ਹਸਪਤਾਲ ਅੰਦਰ ਆਏ ਮਰੀਜ਼ਾਂ ਨੂੰ ਜਾਣਕਾਰੀ ਦਿੰਦੇ ਹੋਇਆ ਦੱਸਿਆ। ਉਨ੍ਹਾਂ ਕਿਹਾ ਕਿ ਇਹ ਬੀਮਾਰੀ ਖਤਰਨਾਕ ਹੈ ਪਰ ਇਸ ਤੋਂ ਜ਼ਿਆਦਾ ਡਰਨ ਨਾਲੋਂ ਚੰਗਾ ਹੈ ਕਿ ਇਸਦੀ ਸਹੀ ਜਾਣਕਾਰੀ ਹੋਵੇ। ਉਨ੍ਹਾਂ ਅੱਗੇ ਦੱਸਿਆ ਕਿ ਸਿਵਲ ਹਸਪਤਾਲ ਅਜਨਾਲਾ ’ਚ ਇਸ ਬੀਮਾਰੀ ਨਾਲ ਲਡ਼ਨ ਲਈ ਪੂਰੇ ਪ੍ਰਬੰਧ ਹਨ। ਡਾ. ਸਹਿਗਲ ਨੇ ਦੱਸਿਆ ਕਿ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਇਕ ਦੂਸਰੇ ਨਾਲ ਹੱਥ ਮਿਲਾਉਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਦਿਨ ਵਿਚ ਚਾਰ ਪੰਜ ਵਾਰ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲੈਣਾ ਚਾਹੀਦਾ ਹੈ ਅਤੇ ਕਿਸੇ ਵੀ ਇਸ ਬੀਮਾਰੀ ਨਾਲ ਪੀਡ਼ਤ ਵਿਅਕਤੀ ਕੋਲ ਨਹੀਂ ਜਾਣਾ ਚਾਹੀਦਾ, ਜੇਕਰ ਭੀਡ਼ ਵਿਚ ਕੋਈ ਛਿੱਕ ਮਾਰੇ ਤਾਂ ਉਹ ਮੂੰਹ ’ਤੇ ਰੁਮਾਲ ਰੱਖੇ। ਇਸ ਮੌਕੇ ਡਾ. ਨੀਰਜ ਮਲਹੋਤਰਾ, ਡਾ. ਰਾਜ ਕਮਲ ਸਭਰਵਾਲ, ਡਾਕਟਰ ਨਰੇਸ਼ , ਸ਼ਰਨਦੀਪ ਕੌਰ , ਡਾ. ਨੀਰਜ ਅਗਰਵਾਲ ਅਤੇ ਗੁਰਧੀਰ ਕੌਰ ਆਦਿ ਮੌਜੂਦ ਸਨ।
ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ
NEXT STORY