ਅੰਮ੍ਰਿਤਸਰ (ਵਡ਼ੈਚ)-ਮੇਰਾ ਪਰਿਵਾਰ-ਭਾਜਪਾ ਪਰਿਵਾਰ ਮੁਹਿੰਮ ਤਹਿਤ ਰਾਜ ਸਭਾ ਮੰਤਰੀ ਤੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਗੁਰੂ ਨਗਰੀ ਤੋਂ ਆਪਣੇ ਗ੍ਰਹਿ ਨਿਵਾਸ ਵਿਖੇ ਪਾਰਟੀ ਦੇ ਝੰਡੇ ਲਾਉਣ ਦੀ ਸ਼ੁਰੂਆਤ ਕੀਤੀ। ਸ਼ਵੇਤ ਮਲਿਕ ਨੇ ਕਿਹਾ ਕਿ 12 ਫਰਵਰੀ ਤੋਂ 2 ਮਾਰਚ ਤੱਕ ਪੂਰੇ ਦੇਸ਼ ’ਚ 5 ਕਰੋਡ਼ ਪਾਰਟੀ ਦੇ ਝੰਡੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ। ਭਾਜਪਾ ਦੇ ਆਗੂ ਤੇ ਵਰਕਰ ਕੇਂਦਰ ਸਰਕਾਰ ਦੀਆਂ ਜਨ ਹਿਤੈਸ਼ੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਨਾਲ-ਨਾਲ ਪਾਰਟੀ ਦੇ ਝੰਡੇ ਤੇ ਸਟਿੱਕਰ ਲਾ ਕੇ ਪਾਰਟੀ ਦਾ ਦਾਇਰਾ ਵਿਸ਼ਾਲ ਕਰਨਗੇ। ਲੋਕ ਸਭਾ ਚੋਣਾਂ ਦੌਰਾਨ ਮਹਾਮਿਲਾਵਟ ਵਾਲੇ ਗਠਜੋੜ ਨੂੰ ਦੇਸ਼ ਦੀ ਜਨਤਾ ਮੂੰਹ ਨਾ ਲਾ ਕੇ ਦੁਬਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਬਣਾਏਗੀ।ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਦੀਆਂ ਸੀਟਾਂ ਅਕਾਲੀ-ਭਾਜਪਾ ਨੇਤਾ ਹੀ ਜਿੱਤਣਗੇ ਕਿਉਂਕਿ ਪੰਜਾਬ ਵਾਸੀ ਕੈਪਟਨ ਸਰਕਾਰ ਦੇ ਝੂਠੇ ਲਾਰਿਆਂ ਤੋਂ ਦੁਖੀ ਹਨ। ਚੋਣ ਮੈਨੀਫੈਸਟੋ ਦੌਰਾਨ ਕੀਤੇ ਵਾਅਦੇ ਪੂਰੇ ਕਰਨ ’ਚ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਮੋਦੀ ਸਰਕਾਰ ਨੇ 55 ਸਾਲਾਂ ਦੇ ਕੰਮਾਂ ਨੂੰ 55 ਮਹੀਨਿਆਂ ’ਚ ਕਰ ਦਿਖਾਇਆ ਹੈ। ਭ੍ਰਿਸ਼ਟਾਚਾਰੀਆਂ ਨੂੰ ਜੇਲਾਂ ਦੇ ਰਸਤੇ ਦਿਖਾਏ ਹਨ। ਅਨੇਕਾਂ ਯੋਜਨਾਵਾਂ, ਸਕੀਮਾਂ ਨਾਲ ਜਨਤਾ ਨੂੰ ਸਹੂਲਤਾਂ ਦਿੱਤੀਆਂ ਗਈਆਂ ਹਨ। ਆਮਦਨ ਕਰ ’ਚ ਵਪਾਰੀਆਂ, ਸਰਕਾਰੀ ਕਰਮਚਾਰੀਆਂ ਸਮੇਤ ਹਰੇਕ ਵਰਗ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਕਿਸਾਨਾਂ ਨੂੰ 6 ਹਜ਼ਾਰ ਤੇ ਮਜ਼ਦੂਰਾਂ ਨੂੰ 3 ਹਜ਼ਾਰ ਦੀ ਪੈਨਸ਼ਨ ਸਹੂਲਤ ਦੇ ਕੇ ਇਤਿਹਾਸਕ ਫੈਸਲਾ ਕੀਤਾ ਗਿਆ ਹੈ। ਰਜਿੰਦਰ ਮੋਹਨ ਸਿੰਘ ਨੇ ਛੀਨਾ ਨੇ ਕਿਹਾ ਕਿ ਭਾਜਪਾ 11 ਕਰੋਡ਼ ਮੈਂਬਰਸ਼ਿਪ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਪ੍ਰੋਗਰਾਮ ਦੌਰਾਨ ਸਾਬਕਾ ਕੈਬਨਿਟ ਮੰਤਰੀ ਡਾ. ਬਲਦੇਵ ਰਾਜ ਚਾਵਲਾ, ਬਖਸ਼ੀ ਰਾਮ ਅਰੋਡ਼ਾ, ਹਰਿੰਦਰ ਸਿੰਘ, ਰਜਿੰਦਰ ਕੁਮਾਰ, ਪੱਪੂ ਮਹਾਜਨ, ਗੌਤਮ ਅਰੋਡ਼ਾ, ਰੀਨਾ ਜੇਤਲੀ, ਜ਼ਿਲਾ ਪ੍ਰਧਾਨ ਆਨੰਦ ਸ਼ਰਮਾ, ਅਲਕਾ ਸ਼ਰਮਾ, ਜੋਤੀ ਬਾਲਾ, ਰਜਿੰਦਰ ਕੌਰ, ਅਨੁਜ ਸਿੱਕਾ, ਐੱਸ. ਪੀ. ਕੇਵਲ ਕੁਮਾਰ, ਡਾ. ਸੁਸ਼ੀਲ ਦੇਵਗਨ, ਰਾਹੁਲ ਮਹੇਸ਼ਵਰੀ, ਵਿਦੂ ਪੁਰੀ, ਡਾ. ਰਾਮ ਚਾਵਲਾ, ਦਵਿੰਦਰ ਪਹਿਲਵਾਨ ਤੇ ਧਰਮਪਾਲ ਸ਼ਰਮਾ ਸਮੇਤ ਹੋਰ ਕਈ ਭਾਜਪਾ ਆਗੂ ਤੇ ਵਰਕਰ ਮੌਜੂਦ ਸਨ।
ਅੰਮ੍ਰਿਤਸਰ ਦੀ ਸੰਚਾਲਕਾ ਬ੍ਰਹਮਾਕੁਮਾਰੀ ਰਾਜ ਭੈਣ ਦੀ ਮੌਤ
NEXT STORY