ਅੰਮ੍ਰਿਤਸਰ (ਭੱਟੀ)-ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਲਗਾਤਰ ਘੱਟ ਰਹੇ ਦਾਖਲੇ ਨੂੰ ਵਧਾਉਣ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਜੰਡਿਆਲਾ ਵੱਲੋਂ ਨਾਲ ਲੱਗਦੇ ਪਿੰਡਾਂ ਸੰਤੂਨੰਗਲ, ਕੰਦੋਵਾਲੀ, ਪਠਾਣ ਨੰਗਲ ਦੇ ਬੱਚਿਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਵਿੱਦਿਅਕ ਰੈਲੀ ਕੱਢੀ ਗਈ । ਜਿਸ ਰਾਹੀ ਇਨ੍ਹਾਂ ਪਿੰਡਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਸ਼ੁਸ਼ਮਾ ਸ਼ਰਮਾ ਨੇ ਕਿਹਾ ਕਿ ਅੱਜ ਸਰਕਾਰ ਸਕੂਲਾਂ ਅੰਦਰ ਪਡ਼ਿਆ-ਲਿਖਿਆ ਸਟਾਫ ਹੋਣ ਦੇ ਨਾਲ-ਨਾਲ ਬੱਚਿਆਂ ਨੂੰ ਸਰਕਾਰ ਵੱਲੋਂ ਮੁਫਤ ਕਿਤਾਬਾਂ, ਵਜੀਫੇ ਅਤੇ ਮਿਡ ਡੇ ਮੀਲ ਤਹਿਤ ਖਾਣਾ ਫਰੀ ਦਿੱਤਾ ਜਾ ਰਿਹਾ ਹੈ। ਜਦ ਕਿ ਫੀਸਾਂ ਵੀ ਨਾ ਮਾਤਰ ਹੀ ਲਈਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਸ਼ੁਸਮਾ, ਲੈਕ. ਦਰਬਾਰਾ ਸਿੰਘ, ਲੈਕ. ਅਰਜਨ ਸਿੰਘ, ਲੈਕ. ਵਿਕਾਸ ਕੁਮਾਰ, ਰਾਜਵਿੰਦਰਪਾਲ ਸਿੰਘ, ਮੈਡਮ ਬੈਅੰਤ ਕੌਰ, ਮੈਡਮ ਰਿੰਕੀ, ਮੈਡਮ ਗਗਨਦੀਪ ਕੌਰ, ਮੈਡਮ ਗੁਰਪ੍ਰੀਤ ਕੌਰ, ਸ਼ਿਵਾਨੀ ਦੇਵੀ, ਅਮਨਦੀਪ ਕੌਰ, ਰਵਨੀਤ ਕੌਰ, ਤਿੰਨਾਂ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।
ਸ਼ਹੀਦ ਮੇਵਾ ਸਿੰਘ ਲੋਪੋਕੇ ਟੂਰਨਾਮੈਂਟ 28 ਤੋਂ
NEXT STORY