ਅੰਮ੍ਰਿਤਸਰ (ਫਰਿਆਦ)- ਸਥਾਨਕ ਸ਼ਹਿਰ ਅਜਨਾਲਾ ਦੇ ਸ਼ੱਕੀ ਨਾਲੇ ਦੇ ਕੰਢੇ ’ਤੇ ਸਥਿਤ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਯਾਦਗਰੀ ਪਾਰਕ ’ਚ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਟਰੱਸਟ ਰਜਿ. ਚੰਡੀਗਡ਼੍ਹ ਦੀ ਇਕਾਈ ਅਜਨਾਲਾ ਦੇ ਉਦਮਾਂ ਤਹਿਤ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾਡ਼ਾ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਤੋਂ ਇਲਾਵਾ ਪ੍ਰਧਾਨ ਸੂਬੇਦਾਰ ਪ੍ਰਗਟ ਸਿੰਘ ਭਲਾ ਪਿੰਡ, ਕੈਪਟਨ ਜਸਪਾਲ ਸਿੰਘ, ਕੁਲਵੰਤ ਸਿੰਘ ਕੱਪਡ਼ੇ ਵਾਲੇ, ਇੰਸਪੈਕਟਰ ਅਜੀਤ ਸਿੰਘ ਰੰਧਾਵਾ, ਮਾਸਟਰ ਦਲਬੀਰ ਸਿੰਘ ਅਲੀਵਾਲ, ਜੋਗਿੰਦਰ ਸਿੰਘ ਮਾਨ, ਗੁਰਲਾਲ ਸਿੰਘ ਲਾਲੀ ਆਦਿ ਨੇ ਬਾਬਾ ਸਾਹਿਬ ਦੇ ਜੀਵਨ ਤੋਂ ਇਕੱਤਰ ਹੋਏ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਟਰੱਸਟ ਦੇ ਕੁਲਵੰਤ ਸਿੰਘ ਭੱਖਾ, ਬੀਰ ਸਿੰਘ ਕਾਮਲਪੁਰਾ, ਕੁਲਵੰਤ ਸਿੰਘ ਕੱਪਡ਼ੇਵਾਲੇ, ਮਹਿੰਦਰ ਸਿੰਘ ਆਰੇ ਵਾਲੇ, ਜੈਮਲ ਸਿੰਘ ਸ਼ੈਰੀ ਭਲਾ ਪਿੰਡ, ਗੁਰਦੇਵ ਸਿੰਘ ਅਜਨਾਲਾ, ਸਾਬਕਾ ਸਰਪੰਚ ਬਲਵੰਤ ਸਿੰਘ ਤਲਵੰਡੀ, ਨੰਬਰਦਾਰ ਵਾਰਿਸ਼ ਸ਼ਾਹ, ਕੈਪਟਨ ਗੁਰਨਾਮ ਸਿੰਘ, ਨਿਰੰਜਨ ਸਿੰਘ, ਬਾਬਾ ਧੰਨਾ ਸਿੰਘ, ਅੰਮ੍ਰਿਤ ਸਿੰਘ ਆਦਿ ਹਾਜ਼ਰ ਸਨ।
ਪੁਰਾਣੇ ਸ਼ਹਿਰ ’ਚ ਖੁੱਲ੍ਹੇਆਮ ਵਿਕ ਰਹੀ ਦੂਜੇ ਸੂਬਿਆਂ ਦੀ ਸ਼ਰਾਬ
NEXT STORY