ਅੰਮ੍ਰਿਤਸਰ (ਲਖਬੀਰ)-ਸ਼ਹੀਦ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਸੇਵਾ ਸੰਸਥਾ ਅਤੇ ਗੁਰਦੁਆਰਾ ਕਲਗੀਧਰ ਪਾਤਸ਼ਾਹੀ ਦਸਵੀਂ ਦੇ ਸਹਿਯੋਗ ਨਾਲ ਖਾਲਸੇ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਮਹਾਨ ਗੁਰਮਿਤ ਸਮਾਗਮ 20 ਅਪ੍ਰੈਲ ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਮਾਤਾ ਕੌਲਾਂ ਮਾਰਗ, ਮੇਨ ਰੋਡ ਕਸ਼ਮੀਰ ਐਵੀਨਿਊ, ਅੰਮ੍ਰਿਤਸਰ ਵਿਖੇ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀ ਪ੍ਰਬੰਧਕੀ ਕਮੇਟੀ ਮੈਂਬਰ ਪ੍ਰਧਾਨ ਅਮਰ ਬਿਕਰਮ ਸਿੰਘ ਭਾਟੀਆ ਅਤੇ ਕੁਲਦੀਪ ਸਿੰਘ ਨੇ ਸਾਂਝੇ ਤੌਰ ’ਤੇ ਦਸਿਆ ਕਿ ਸਮਾਗਮ ਦੌਰਾਨ ਸਿੰਘ ਸਾਹਿਬਾਨ ਜੀ ਅਤੇ ਕਥਾ ਵਾਚਕ ਗਿਆਨੀ ਵਿਸ਼ਾਲ ਸਿੰਘ ਗੁਰਮਿਤ ਵਿਚਾਰਾਂ ਦੀ ਸਾਂਝ ਪਾਉਣਗੇ ਤੇ ਭਾਈ ਸੁਖਬੀਰ ਸਿੰਘ ਹਜ਼ੂਰੀ ਰਾਗੀ, ਭਾਈ ਯਾਦਵਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਜਸਬੀਰ ਸਿੰਘ ਖਾਲਸਾ ਅਤੇ ਭਾਈ ਸਿਰਮਜੀਤ ਸਿੰਘ ਜੀ ਮਨੋਹਰ ਕੀਰਤਨ ਦੀ ਛਹਿਬਰ ਲਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਪ੍ਰਧਾਨ ਅਮਰ ਬਿਕਰਮ ਸਿੰਘ ਭਾਟੀਆ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਸਮਾਗਮ ਸੰਬਧੀ ਸਭ ਤਿਆਰੀਆਂ ਮੁਕੰਮਲ ਕਰਕੇ ਡਿਊਟੀਆਂ ਸੋਂਪ ਦਿੱਤੀ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਸਮਾਗਮ ’ਚ ਵੱਧ-ਚਡ਼੍ਹ ਕੇ ਹਿੱਸਾ ਲੈ ਕੇ ਕੀਰਤਨ ਦਾ ਲਾਹਾ ਲੈਣ । ਸਮਾਗਮ ਨੂੰ ਸਫਲ ਬਣਾਉਣ ਲਈ ਲਵਪ੍ਰੀਤ ਸਿੰਘ, ਧਨਵੰਤ ਸਿੰਘ, ਅਮਰਜੀਤ ਸਿੰਘ ਗੁਲਾਟੀ, ਜੀ.ਐਸ.ਅਨੇਜਾ, ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਮੇਹਰਬਾਨ ਸਿੰਘ ਨਾਗੀ, ਅਮਰਦੀਪ ਸਿੰਘ, ਲਖਬੀਰ ਸਿੰਘ ਗਿੱਲ ਆਦਿ ਨੇ ਵੱਧਚਡ਼੍ਹ ਕੇ ਸਹਿਯੋਗ ਕਰਨ ਦਾ ਭਰੋਸਾ ਦਿੱਤਾ।
ਨਵ-ਨਿਯੁਕਤ ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੇ ਸੰਭਾਲਿਆ ਚਾਰਜ
NEXT STORY