ਅੰਮ੍ਰਿਤਸਰ (ਬਾਠ)-ਅੱਜ ਸਥਾਨਕ ਕੋਰਟ ਕੰਪਲੈਕਸ ਦੇ ਬਾਰ |ਚ ਕਾਰਜਕਾਰੀ ਕਮੇਟੀ ਦੀ ਪ੍ਰਭਾਵਸ਼ਾਲੀ ਮੀਟਿੰਗ ਬਾਰ ਐਸੋਸੀਏਸ਼ਨ ਦੇ ਨਵ ਨਿਯੁਕਤ ਪ੍ਰਧਾਨ ਬ੍ਰਿਜ ਮੋਹਨ ਔਲ ਦੀ ਪ੍ਰਧਾਨਗੀ ’ਚ ਹੋਈ। ਮੀਟਿੰਗ ’ਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਅੱਜ 19 ਅਪ੍ਰੈਲ ਨੂੰ ਇਸਾਈ ਭਾਈਚਾਰੇ ਨਾਲ ਸਬੰਧਿਤ ਦਿਨ ਗੁੱਡ-ਫਰਾਈਡੇ ਨੂੰ ਸਮਰਪਿਤ ਬਾਰ ਐਸੋਸੀਏਸ਼ਨ ਅਜਨਾਲਾ ਦੇ ਸਾਰੇ ਵਕੀਲ ਛੁੱਟੀ ’ਤੇ ਰਹਿਣਗੇ ਅਤੇ ਜੇਕਰ ਕੋਈ ਵਕੀਲ਼ ਮੈਂਬਰ ਐਸੋਸੀਏਸ਼ਨ ਦੇ ਹੁਕਮਾਂ ਦੀ ਪਾਲਣਾ ਨਹੀਂ ਕਰੇਗਾ ਉਸਨੂੰ ਐਸੋਸੀਏਸ਼ਨ ਦੇ ਨਿਯਮਾਂ ਮੁਤਾਬਿਕ ਜੁਰਮਾਨਾ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸ਼ਨ ਅਜਨਾਲਾ ਆਸ ਕਰਦੀ ਹੈ ਕਿ ਐਸੋਸੀਏਸ਼ਨ ਦੀ ਬੇਨਤੀ ’ਤੇ ਜੱਜ ਸਹਿਬਾਨ ਅਤੇ ਕੋਰਟ ਕੰਪਲੈਕਸ ’ਚ ਤਾਇਨਾਤ ਸਾਰੇ ਅਫਸਰ ਤੇ ਕਰਮਚਾਰੀ ਪੂਰਾ ਸਹਿਯੋਗ ਦੇਣਗੇ।
ਖਾਲਸੇ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਭਲਕੇ ਹੋਣਗੇ ਮਹਾਨ ਗੁਰਮਿਤ ਸਮਾਗਮ : ਅਮਰਬਿਕਰਮ , ਕੁਲਦੀਪ
NEXT STORY