ਅੰਮ੍ਰਿਤਸਰ (ਸੁਮਿਤ ਖੰਨਾ)– ਨਿਰੰਕਾਰੀ ਭਵਨ 'ਚ ਹੋਏ ਗ੍ਰੇਨੇਡ ਹਮਲੇ 'ਚ ਸ਼ਾਮਲ ਦੱਸੇ ਜਾ ਰਹੇ ਧਾਲੀਵਾਲ ਪਿੰਡ ਦੇ ਬਿਕਰਮ ਦਾ ਪਰਿਵਾਰ ਬਿਕਰਮ ਨੂੰ ਬੇਦੋਸ਼ਾ ਦੱਸ ਰਿਹਾ ਹੈ। 'ਜਗ ਬਾਣੀ' ਵਲੋਂ ਜਦ ਪਿੰਡ ਦਾ ਦੌਰਾ ਕੀਤਾ ਗਿਆ ਤਾਂ ਬਿਕਰਮ ਦੀ ਮਾਂ ਸੁਖਵਿੰਦਰ ਕੌਰ ਨੇ ਆਪਣੇ ਪੁੱਤਰ ਨੂੰ ਨਿਰਦੋਸ਼ ਦੱਸਿਆ। ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਪੁੱਤਰ ਇਕ ਕਿਸਾਨ ਹੈ ਅੱਤਵਾਦੀ ਨਹੀਂ। ਉਸ ਨੇ ਦੱਸਿਆ ਕਿ ਬਿਕਰਮ ਆਪਣੀ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸਦੇ 2 ਤਾਏ ਹਨ । ਜਿਨ੍ਹਾਂ 'ਚੋਂ ਇਕ ਦੀ ਕੋਈ ਔਲਾਦ ਨਹੀਂ ਹੈ ਤੇ ਦੂਜੇ ਤਾਏ ਦੇ 2 ਪੁੱਤਰ ਹਨ, ਜਿਨ੍ਹਾਂ 'ਚੋਂ ਇਕ ਪੰਜਾਬ ਪੁਲਸ 'ਚ ਹੈ ਤੇ ਦੂਜਾ ਏਅਰਪੋਰਟ ਉਤੇ ਨੌਕਰੀ ਕਰਦਾ ਹੈ । ਜਿਸ ਕਾਰਨ ਬਿਕਰਮ ਉਨ੍ਹਾਂ ਦੀ ਖੇਤੀਬਾੜੀ ਵੀ ਸੰਭਾਲਦਾ ਹੈ। ਸੁਖਵਿੰਦਰ ਕੌਰ ਨੇ ਕਿਹਾ ਕਿ ਉਸਦਾ ਪੁੱਤਰ ਬੇਕਸੂਰ ਹੈ। ਉਸਨੂੰ ਫਸਾਇਆ ਜਾ ਰਿਹਾ ਹੈ । ਅਸੀਂ ਕਿਸੇ ਅਵਤਾਰ ਸਿੰਘ ਨੂੰ ਨਹੀਂ ਜਾਣਦੇ ਹਾਂ । ਮੇਰੇ ਪੁੱਤਰ ਕੋਲ ਪਲਸਰ ਮੋਟਰਸਾਈਕਲ ਸੀ। ਜੋਕਿ ਅਸੀਂ 4-5 ਸਾਲ ਪਹਿਲਾਂ ਹੀ ਖਰੀਦੀਆ ਸੀ।
ਉਥੇ ਹੀ ਬਿਕਰਮ ਦੇ ਤਾਇਆ ਨੇ ਕਿਹਾ ਕਿ ਬਿਕਰਮ ਅਜਿਹੀ ਕਿਸੇ ਵਾਰਦਾਤ 'ਚ ਸ਼ਾਮਲ ਹੋ ਹੀ ਨਹੀਂ ਸਕਦਾ। ਕਿਉਂਕਿ ਵਾਰਦਾਤ ਵਾਲੇ ਦਿਨ ਤਾਂ ਉਹ ਬਿਕਰਮ ਨਾਲ ਆਪਣੇ ਖੇਤਾਂ 'ਚ ਕਣਕ ਦੀ ਬੀਜਾਈ ਕਰ ਰਹੇ ਸਨ।
ਡਾਲਰ ਡਿੱਗਣ ਨਾਲ ਐੱਨ.ਆਰ.ਆਈਜ਼ ਨੂੰ ਪਿਆ ਵੱਡਾ ਘਾਟਾ
NEXT STORY