ਚੰਡੀਗੜ੍ਹ : ਅੰਮ੍ਰਿਤਸਰ ਬੰਬ ਧਮਾਕੇ ਵਿਚ ਪੁਲਸ ਨੇ ਬਿਕਰਮਜੀਤ ਸਿੰਘ ਤੋਂ ਬਾਅਦ ਦੂਜੇ ਦੋਸ਼ੀ ਅਵਤਾਰ ਸਿੰਘ ਗ੍ਰਿਫਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ। ਪੁਲਸ ਨੇ ਅਵਤਾਰ ਪਾਸੋਂ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਹੋਣ ਦਾ ਵੀ ਦਾਅਵਾ ਕੀਤਾ ਹੈ। ਇਸ ਵਿਚਕਾਰ ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਆਖਰ ਪੁਲਸ ਨੇ ਵਾਰਦਾਤ ਦੇ ਛੇ ਦਿਨ ਦੇ ਅੰਦਰ ਹੀ ਦੋਵਾਂ ਦੋਸ਼ੀਆਂ ਨੂੰ ਕਾਬੂ ਕਿਵੇਂ ਕਰ ਲਿਆ। ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਖੁਦ ਇਸ ਮਾਮਲੇ ਵਿਚ ਖੁਲਾਸਾ ਕਰਦਿਆਂ ਪੁਲਸ ਦੀ ਸਫਲਤਾ ਦਾ ਰਾਜ਼ ਦੱਸਿਆ। ਵੀਡੀਓ ਵਿਚ ਤੁਸੀਂ ਡੀ. ਜੀ. ਪੀ. ਸੁਰੇਸ਼ ਅਰੋੜਾ ਦੇ ਮੂੰਹੋਂ ਸੁਣ ਸਕਦੇ ਕਿ ਆਖਿਰ ਕਿਵੇਂ ਪੁਲਸ ਮੁਲਜ਼ਮਾਂ ਦੀ ਪੈੜ ਨੱਪਣ ਵਿਚ ਕਾਮਯਾਬ ਰਹੀ ਹੈ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ਵਿਚ ਐਤਵਾਰ ਸਵੇਰੇ ਕਰੀਬ 11.30 ਵਜੇ ਧਮਾਕਾ ਹੋਇਆ ਸੀ ਅਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 72 ਘੰਟੇ ਦੇ ਅੰਦਰ ਧਮਾਕੇ ਦੇ ਪਹਿਲੇ ਦੋਸ਼ੀ ਬਿਕਰਮਜੀਤ ਸਿੰਘ ਨੂੰ ਕਾਬੂ ਕਰ ਲਿਆ ਸੀ। ਬਿਕਰਮ ਦੀ ਨਿਸ਼ਾਨਦੇਹੀ 'ਤੇ ਹੀ ਪੁਲਸ ਨੇ ਅਵਤਾਰ ਸਿੰਘ ਦੀ ਗ੍ਰਿਫਤਾਰੀ ਲਈ ਜਾਲ ਵਿਛਾਇਆ ਅਤੇ ਅਗਲੇ ਤਿੰਨ ਦੇ ਅੰਦਰ ਹੀ ਮਾਮਲੇ ਦਾ ਦੂਜਾ ਦੋਸ਼ੀ ਵੀ ਫੜਿਆ ਗਿਆ ਹੈ।
ਪਠਾਨਕੋਟ ਦੀ ਇਨੋਵਾ ਦਾ ਅੱਤਵਾਦੀਆਂ ਨਾਲ ਸੰਬੰਧ ਨਹੀਂ
NEXT STORY