ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਬੀ. ਆਰ. ਟੀ. ਐੱਸ. ਦੇ ਮੁਲਾਜ਼ਮ ਵੱਲੋਂ ਇਕ ਬਜ਼ੁਰਗ ਤੋਂ ਸਿਰ ਬੰਨ੍ਹਿਆ ਪਰਨਾ ਲਵਾ ਕੇ ਪੇਸ਼ਾਬ ਸਾਫ ਕਰਨ ਦੇ ਦੋਸ਼ ਲੱਗੇ ਹਨ। ਦਰਅਸਲ ਇੱਥੇ ਬਸ ਸਟਾਪ 'ਤੇ ਇਕ ਬਜ਼ੁਰਗ ਗਰਮੀ ਕਾਰਣ ਚੱਕਰ ਖਾ ਕੇ ਡਿੱਗ ਗਿਆ ਅਤੇ ਉਸ ਦਾ ਪੇਸ਼ਾਬ ਨਿਕਲ ਗਿਆ। ਇਸ ਦੌਰਾਨ ਬੀ. ਆਰ. ਟੀ. ਐੱਸ. ਦੇ ਮੁਲਾਜ਼ਮ ਨੇ ਅਣਮਨੁੱਖੀ ਵਿਵਾਹਰ ਕਰਦਿਆਂ ਨਾ ਸਿਰਫ ਬਜ਼ੁਰਗ ਨੂੰ ਜਲੀਲ ਕੀਤਾ ਸਗੋਂ ਉਸ ਦੇ ਸਿਰ 'ਤੇ ਬੰਨ੍ਹੇ ਸਾਫੇ (ਪਰਨੇ) ਨਾਲ ਉਸ ਨੂੰ ਫਰਸ਼ ਸਾਫ ਕਰਨ ਲਈ ਮਜਬੂਰ ਕੀਤਾ।
ਇਹ ਵੀ ਪੜ੍ਹੋ : ਵਿਆਹ ਤੋਂ ਕੁਝ ਦਿਨ ਬਾਅਦ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਧੀ ਨੇ ਕਰ ਲਈ...
ਇਹ ਸ਼ਰਮਨਾਕ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ "ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਬਜ਼ੁਰਗ ਆਪਣੀ ਪੱਗ ਨਾਲ ਸਫਾਈ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ। ਬੀ.ਆਰ.ਟੀ.ਐੱਸ ਦੇ ਮੁਲਾਜ਼ਮ ਦੀ ਇਸ ਸ਼ਰਮਨਾਕ ਕਰਤੂਤ ਨੂੰ ਲੈ ਕੇ ਸਾਰੇ ਪਾਸੇ ਨਿੰਦਾ ਹੋ ਰਹੀ ਹੈ। ਘਟਨਾ ਤੋਂ ਬਾਅਦ ਬਜ਼ੁਰਗ ਨੇ ਰੋਂਦੇ ਹੋਏ ਆਪਣੀ ਹੱਡ ਬੀਤੀ ਵੀ ਬਿਆਨ ਕੀਤੀ ਹੈ ਅਤੇ ਦੱਸਿਆ ਕਿ ਉਕਤ ਮੁਲਾਜ਼ਮ ਨੇ ਉਸ ਤੋਂ ਪਰਨਾ ਲਵਾ ਕੇ ਸਫਾਈ ਕਰਵਾਈ ਹੈ।
ਇਹ ਵੀ ਪੜ੍ਹੋ : ਭਾਦਸੋਂ ਥਾਣੇ ਦੇ ਐੱਸ. ਐੱਚ. ਓ. 'ਤੇ ਵੱਡੀ ਕਾਰਵਾਈ, ਹੈਰਾਨ ਕਰਨ ਵਾਲਾ ਹੈ ਮਾਮਲਾ
ਉਧਰ ਅੰਮ੍ਰਿਤਸਰ ਦੇ ਸਮਾਜਸੇਵੀ ਪਵਨ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹਰਕਤ ਹੈ। ਜਿਹੜੀ ਇਹ ਵੀਡੀਓ ਸਾਹਮਣੇ ਆਈ ਹੈ ਇਸ ਵੀਡੀਓ ਨੂੰ ਦੇਖ ਕੇ ਮਨ ਦੁੱਖੀ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਬਜ਼ੁਰਗ ਨਾਲ ਇਹ ਹਰਕਤ ਕੀਤੀ ਹੈ, ਉਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਉਸ ਡਿਊਟੀ ਤੋਂ ਤੁਰੰਤ ਕੱਢਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਤੋਹਫ਼ਾ, ਲੱਖਾਂ ਲੋਕਾਂ ਨੂੰ ਹੋਵੇਗਾ ਫਾਇਦਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਝੁਕਿਆ ਪਾਕਿਸਤਾਨ, ਭਾਰਤ ਦੀ ਹਰ ਸ਼ਰਤ ਮੰਨਣ ਨੂੰ ਤਿਆਰ ਤੇ ਪੰਜਾਬ ਸਰਕਾਰ ਦੀ ਆ ਗਈ ਨਵੀਂ ਯੋਜਨਾ, ਅੱਜ ਦੀਆਂ ਟੌਪ-10 ਖਬਰਾਂ
NEXT STORY