ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੀ ਠੰਡ ਹਮੇਸ਼ਾ ਤੋਂ ਰਿਕਾਰਡ ਤੋੜ ਰਹੀ ਹੈ। ਇਸ ਵਾਰ ਠੰਡ ਪੈਣੀ ਭਾਵੇਂ ਲੇਟ ਸ਼ੁਰੂ ਹੋਈ ਪਰ ਅੱਜ ਸੰਘਣੀ ਧੁੰਦ ਕਾਰਨ ਵਧੀ ਠੰਡ ਨੇ ਅੰਮ੍ਰਿਤਸਰੀਆਂ ਨੂੰ ਕੰਬਣੀ ਛੇੜ ਦਿੱਤੀ।
ਐਤਵਾਰ ਦੀ ਚੜ੍ਹਦੀ ਸਵੇਰ ਨਾਲ ਹੀ ਧੁੰਦ ਦੀ ਚਿੱਟੀ ਚਾਦਰ ਨੇ ਪੂਰੇ ਸ਼ਹਿਰ ਨੂੰ ਆਪਣੀ ਬੁੱਕਲ 'ਚ ਲੈ ਲਿਆ। ਹਰ ਪਾਸੇ ਧੁੰਦ ਹੀ ਧੁੰਦ ਵਿਖਾਈ ਦਿੱਤੀ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਗਈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ 'ਚ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਠੰਡ ਤੋਂ ਰਾਹਤ ਲਈ ਲੋਕ ਅੱਗ ਸੇਕਦੇ ਨਜ਼ਰ ਆਏ।

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਠੰਡ ਤੇ ਧੁੰਦ ਦੇ ਹੋਰ ਵੀ ਵਧਣ ਦੇ ਆਸਾਰ ਹਨ ਤੇ ਜੇਕਰ ਮੌਸਮ ਮਿਜਾਜ਼ ਅਜਿਹਾ ਹੀ ਰਿਹਾ ਤਾਂ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬੀ. ਟੈੱਕ. ਦੀ ਵਿਦਿਆਰਥਣ ਨੇ ਹਾਸਟਲ 'ਚ ਕੀਤੀ ਖੁਦਕੁਸ਼ੀ
NEXT STORY