ਅੰਮ੍ਰਿਤਸਰ, (ਨੀਰਜ)- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਖੇਤਰੀ ਪ੍ਰਚਾਰ ਇਕਾਈ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਹੱਦੀ ਪਿੰਡ ਚੀਚਾ ਵਿਖੇ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਬਤੌਰ ਮੁੱਖ ਮਹਿਮਾਨ ਅਤੇ ਅਟਾਰੀ ਹਲਕੇ ਦੇ ਵਿਧਾਇਕ ਤਰਸੇਮ ਸਿੰਘ ਡੀ. ਸੀ. ਤੇ ਐੱਨ. ਸੀ. ਸੀ. ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫਸਰ ਕਰਨਲ ਨਰਿੰਦਰ ਸਿੰਘ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।
ਤਰਸੇਮ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਭਾਰਤ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖ ਕੇ ਹੀ ਅਸੀਂ ਸਿਹਤਮੰਦ ਰਹਿ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਪਿੰਡ ਚੀਚਾ ਨੂੰ ਖੁੱਲ੍ਹੇ ਵਿਚ ਮਲ ਤਿਆਗ ਤੋਂ ਮੁਕਤ ਕਰਨ ਲਈ ਸਰਕਾਰ ਵੱਲੋਂ ਘਰ-ਘਰ ਪਖਾਨੇ ਬਣਾ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਚੁਫੇਰੇ ਨੂੰ ਸਾਫ ਰੱਖਣ ਲਈ ਇਨ੍ਹਾਂ ਦੀ ਵਰਤੋਂ ਕਰਨ।
ਕਮਲਦੀਪ ਸਿੰਘ ਸੰਘਾ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ 707 ਜ਼ਿਲਿਆਂ ਜਿਥੇ ਕਿ ਸਵੱਛ ਭਾਰਤ ਮੁਹਿੰਮ ਤਹਿਤ ਪਖਾਨੇ ਬਣਾਉਣ ਦਾ ਕੰਮ ਚੱਲ ਰਿਹਾ ਹੈ, ਵਿਚ ਅੰਮ੍ਰਿਤਸਰ ਜ਼ਿਲੇ ਦਾ 400ਵਾਂ ਨੰਬਰ ਸੀ ਪਰ ਹੁਣ ਕੀਤੀਆਂ ਕੋਸ਼ਿਸ਼ਾਂ ਸਦਕਾ ਇਹ 235ਵੇਂ ਸਥਾਨ 'ਤੇ ਪਹੁੰਚ ਗਿਆ ਹੈ ਪਰ ਮੈਂ ਚਾਹੁੰਦਾ ਹਾਂ ਕਿ ਸਾਡਾ ਜ਼ਿਲਾ ਇਸ ਕੰਮ ਵਿਚ ਦੇਸ਼ ਦੀ ਅਗਵਾਈ ਕਰੇ ਅਤੇ ਅਸੀਂ ਪਹਿਲੇ 10 ਜ਼ਿਲਿਆਂ ਵਿਚ ਸ਼ਾਮਿਲ ਹੋਈਏ।
ਉਨ੍ਹਾਂ ਇਸ ਲਈ ਸਾਰਿਆਂ ਤੋਂ ਸਾਥ ਦੀ ਮੰਗ ਕੀਤੀ। ਖੇਤਰੀ ਪ੍ਰਚਾਰ ਇਕਾਈ ਦੇ ਰਿਜਨਲ ਡਾਇਰੈਕਟਰ ਅਸ਼ੀਸ਼ ਗੋਇਲ ਨੇ ਇਸ ਮੌਕੇ ਵਿਚਾਰਾਂ ਦੀ ਸਾਂਝ ਲੋਕਾਂ ਨਾਲ ਪਾਈ। ਖੇਤਰੀ ਪ੍ਰਚਾਰ ਅਧਿਕਾਰੀ ਰਾਜੇਸ਼ ਬਾਲੀ ਨੇ ਇਸ ਮੌਕੇ ਹਾਜ਼ਰ ਲੋਕਾਂ ਨੂੰ ਸਵੱਛਤਾ ਹੀ ਸੇਵਾ ਦੀ ਸਹੁੰ ਚੁਕਾਈ। ਸੈਨੀਟੇਸ਼ਨ ਵਿਭਾਗ ਦੇ ਨੁਮਾਇੰਦੇ ਸ਼੍ਰੀਮਤੀ ਵਿਭੂਤੀ ਨੇ ਆਲੇ-ਦੁਆਲੇ ਪਏ ਗੰਦ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਜਾਣੂ ਕਰਵਾਇਆ।
ਕਰਨਲ ਨਰਿੰਦਰ ਸਿੰਘ ਨੇ ਦੱਸਿਆ ਕਿ ਐੱਨ. ਸੀ. ਸੀ. ਯੂਨਿਟ ਵੱਲੋਂ ਚੀਚਾ ਨੂੰ ਗੋਦ ਲਿਆ ਗਿਆ ਹੈ ਅਤੇ ਅਸੀਂ ਇਸ ਨੂੰ ਸਾਫ ਕਰਨ ਵਿਚ ਯੋਗਦਾਨ ਪਾਵਾਂਗੇ। ਐੱਨ. ਸੀ. ਸੀ. ਕੈਡਿਟਾਂ ਵੱਲੋਂ ਜਾਗਰੂਕਤਾ ਰੈਲੀ ਵੀ ਪਿੰਡ ਵਿਚ ਕੱਢੀ ਗਈ। ਇਸ ਮੌਕੇ ਐੱਸ. ਡੀ. ਐੱਮ. ਰਾਜੇਸ਼ ਸ਼ਰਮਾ, ਪਿੰ੍ਰ. ਚੰਦਰ ਕਿਸ਼ੋਰ, ਐਕਸੀਅਨ ਪਰਮਜੀਤ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਮੰਤਰਾਲੇ ਦੇ ਗੀਤ ਤੇ ਨਾਟਕ ਵਿਭਾਗ ਵੱਲੋਂ ਵੀ ਚੰਗੇ ਰੰਗ ਬੰਨ੍ਹੇ ਗਏ।
ਪੈਨਸ਼ਨ ਜਾਂਚ ਕੈਂਪਾਂ 'ਚ ਛਾਪੇਮਾਰੀ
NEXT STORY