ਅੰਮ੍ਰਿਤਸਰ : ਰੇਲਵੇ ਸਟੇਸ਼ਨ 'ਤੇ ਆਟੋਮੈਟਿਕ ਇੰਟਰਲਾਕਿੰਗ ਸਿਸਟਮ ਸਥਾਪਤ ਹੋ ਜਾਣ ਤੋਂ ਬਾਅਦ ਲੋਕਾਂ ਨੂੰ ਉਮੀਦ ਸੀ ਕਿ ਹੁਣ ਟਰੇਨਾਂ ਸਮੇਂ 'ਤੇ ਅੰਮ੍ਰਿਤਸਰ ਆਉਣਗੀਆਂ ਤੇ ਜਾਣਗੀਆਂ ਪਰ ਇਸ ਦੇ ਉਲਟ ਹੋ ਰਿਹਾ ਹੈ। ਰੇਲਵੇ ਦੇ ਅਧਿਕਾਰੀ ਇਸ ਸਿਸਟਮ ਨੂੰ ਸਹੀ ਤਰੀਕੇ ਨਾਲ ਨਹੀਂ ਚਲਾ ਸਕੇ। ਕਿਤੇ ਇਸ ਦੇ ਕਾਂਟੇ ਅਟਕ ਰਹੇ ਹਨ ਤਾਂ ਕਿਤੇ ਲੂਜ਼ ਪੈਕਿੰਗ ਹੋਣ ਕਾਰ ਕਾਂਟਾ ਕੰਮ ਨਹੀਂ ਕਰ ਰਿਹਾ। ਕਾਂਟਾ ਸਹੀ ਤਰੀਕੇ ਨਾਲ ਨਾ ਚੱਲ ਪਾਉਣ ਕਾਰਨ ਕਈ ਟਰੇਨਾਂ ਮਾਨਾਂਵਾਲਾ ਦੇ ਕੋਲ ਹੀ ਖੜ੍ਹੀਆਂ ਰਹੀਆਂ। ਦੁਰਗਾ ਐਕਸਪ੍ਰੈੱਸ ਕਰੀਬ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਇਥੇ ਹੀ ਖੜ੍ਹੀ ਰਹੀ। ਉੱਥੇ ਰੇਲਵੇ ਸਟੇਸ਼ਨ 'ਤੇ ਆਟੋਮੈਟਿਕ ਇੰਟਰਲਾਕਿੰਗ ਸਿਸਟਮ ਠੀਕ ਢੰਗ ਨਾਲ ਚੱਲ ਰਿਹਾ ਹੈ ਕਿ ਨਹੀਂ ਉਸ ਦੀ ਸਾਰੀ ਰਿਪੋਰਟ ਡੀ. ਆਰ. ਐੱਮ. ਮੰਗ ਰਹੇ ਹਨ।
ਆਟੋਮੈਟਿਕ ਇੰਟਰਲਾਕਿੰਗ ਸਿਸਟਮ 'ਚ ਕਈ ਥਾਵਾਂ ਤੋਂ ਕਾਂਟੇ ਖਰਾਬ ਰਹੇ ਜਿਸ ਕਾਰਨ 45 ਮਿੰਟ ਤੋਂ ਲੈ ਕੇ 8 ਘੰਟੇ ਤੱਕ ਟਰੇਨਾਂ ਦੇਰੀ ਨਾਲ ਚੱਲੀਆਂ। ਅੰਮ੍ਰਿਤਸਰ ਹਾਵੜਾ ਐਕਸਪ੍ਰੈੱਸ 8 ਘੰਟੇ 35 ਮਿੰਟ ਦੀ ਦੇਰੀ ਨਾਲ ਚੱਲੀ। ਇਸ ਦੇ ਇਲਾਵਾ ਦੁਰਗਿਆਣਾ ਐਕਸਪ੍ਰੈੱਸ, ਕਟਿਹਾਰ ਐਕਸਪ੍ਰੈੱਸ, ਛੱਤੀਸਗੜ੍ਹ ਐਕਸਪ੍ਰੈੱਸ, ਅੰਮ੍ਰਿਤਸਰ -ਨੰਗਲ ਡੈਮ, ਸ਼ਾਹਨ-ਏ-ਪੰਜਾਬ ਦੇਰੀ ਨਾਲ ਚੱਲੀਆਂ। ਸਟੇਸ਼ਨ ਸੁਪਰੀਡੈਂਟ ਆਲੋਕ ਮੇਹਰੋਤਾ ਦਾ ਕਹਿਣਾ ਹੈ ਕਿ ਆਉਣ ਵਾਲੇ 15 ਦਿਨਾਂ ਤੱਕ ਪੂਰੀ ਤਰ੍ਹਾਂ ਸਿਸਟਮ ਠੀਕ ਹੋ ਜਾਵੇਗਾ।
ਅਦਾਲਤਾਂ ਨੇ ਨਸ਼ਾ ਸਮੱਗਲਰਾਂ ਨੂੰ ਸੁਣਾਈ 10-10 ਸਾਲ ਦੀ ਕੈਦ
NEXT STORY