ਅੰਮ੍ਰਿਤਸਰ (ਸੂਰੀ) : ਵੇਰਕਾ ਵਾਸੀ ਸੀਮਾ (ਕਾਲਪਨਿਕ ਨਾਂ) ਨਾਲ ਕੁਲਵਿੰਦਰ ਸਿੰਘ ਵਲੋਂ ਲੰਮੇ ਸਮੇਂ ਤੋਂ ਨਾਜਾਇਜ਼ ਸਬੰਧ ਬਣਾ ਕੇ ਹੁਣ ਵਿਆਹ ਕਰਵਾਉਣ ਤੋਂ ਮੁਕਰ ਜਾਣ ਖਿਲਾਫ ਪੁਲਸ ਕਮਿਸ਼ਨਰ ਨੂੰ ਮਿਲੇ। ਉਨ੍ਹਾਂ ਮੰਗ-ਪੱਤਰ ਦਿੰਿਦਆਂ ਦੱਸਿਆ ਕਿ ਪੁਲਸ ਵਿਭਾਗ ਦੋਸ਼ੀ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਇਸ 'ਤੇ ਪੁਲਸ ਕਮਿਸ਼ਨਰ ਨੇ ਏ. ਡੀ. ਸੀ. ਪੀ. ਹਰਪਾਲ ਸਿੰਘ ਰੰਧਾਵਾ ਨੂੰ ਕਾਰਵਾਈ ਕਰਨ ਲਈ ਕਿਹਾ। ਵੇਰਕਾ ਵਾਸੀਆਂ ਨੇ ਏ. ਡੀ. ਸੀ. ਪੀ. ਹਰਪਾਲ ਸਿੰਘ ਰੰਧਾਵਾ ਨੂੰ ਮੰਗ-ਪੱਤਰ ਦੇ ਕੇ ਦੋਸ਼ੀ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਿਹਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਪੀੜਤਾ ਸੀਮਾ ਨੇ ਦੱਸਿਆ ਕਿ ਕੰਵਲਜੀਤ ਮੈਨੂੰ ਵੱਖ-ਵੱਖ ਇਲਾਕਿਆਂ 'ਚ ਲਿਜਾ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ। ਹੁਣ ਮੈਂ ਜਦੋਂ ਵਿਆਹ ਕਰਵਾਉਣ ਲਈ ਕਿਹਾ ਤਾਂ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ। ਉਨ੍ਹਾਂ ਪੁਲਸ ਨੂੰ ਕੁਲਵਿੰਦਰ ਦੀਆਂ ਫੋਟੋਆਂ ਵੀ ਵਿਖਾਈਆਂ, ਜਿਸ ਵਿਚ ਕੁਲਵਿੰਦਰ ਸੀਮਾ ਦੀ ਮਾਂਗ ਭਰ ਰਿਹਾ ਹੈ। ਇਸ 'ਤੇ ਏ. ਡੀ. ਸੀ. ਪੀ. ਹਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਦਰਖਾਸਤ 'ਤੇ ਪੜਤਾਲ ਚੱਲ ਰਹੀ ਹੈ। ਇਹ ਲੜਕੀ ਦਾ ਮਾਮਲਾ ਹੈ, ਦੋਹਾਂ ਦਾ ਪੱਖ ਸੁਣ ਕੇ ਜੋ ਵੀ ਬਣਦੀ ਕਾਰਵਾਈ ਹੈ, ਉਹ ਕੀਤੀ ਜਾਵੇਗੀ। ਦੂਜੀ ਧਿਰ ਕੰਵਲਜੀਤ ਸਿੰਘ ਨੇ ਦੱਸਿਆ ਕਿ-ਮੇਰੇ 'ਤੇ ਲਾਏ ਗਏ ਦੋਸ਼ ਸੱਚਾਈ ਤੋਂ ਕੋਹਾਂ ਦੂਰ ਹਨ। ਇਹ ਜੋ ਫੋਟੋਆਂ ਦਿਖਾ ਰਹੇ ਹਨ, ਉਸ 'ਚ ਮੈਂ ਮਾਂਗ ਨਹੀਂ ਭਰ ਰਿਹਾ, ਬਲਕਿ ਇਕ ਜਗਰਾਤੇ ਦੌਰਾਨ ਤਿਲਕ ਲਾ ਰਿਹਾ ਹਾਂ। ਤਿਲਕ ਤਾਂ ਮੈਂ ਦਰਖਾਸਤ ਦੇਣ ਵਾਲੀ ਦੀ ਮਾਂ, ਭੈਣ ਅਤੇ ਹੋਰ ਰਿਸ਼ਤੇਦਾਰਾਂ ਦੇ ਵੀ ਲਾਇਆ ਹੈ। ਇਹ ਮੇਰੇ 'ਤੇ ਜ਼ਬਰਦਸਤੀ ਪਰਚਾ ਕਰਵਾਉਣ ਲਈ ਦਬਾਅ ਬਣਾ ਰਹੇ ਹਨ, ਜੋ ਕਿ ਗਲਤ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਗੁੰਡਾਗਰਦੀ, ਸ਼ਰੇਆਮ ਬਾਜ਼ਾਰ 'ਚ ਨੌਜਵਾਨ ਨੂੰ ਮਾਰੀਆਂ ਗੋਲੀਆ
'ਸੁਖਨਾ ਝੀਲ' 'ਤੇ ਹਾਈਕੋਰਟ ਦੇ ਫੈਸਲੇ ਦੀ ਜਾਂਚ ਕਰੇਗੀ ਪੰਜਾਬ ਸਰਕਾਰ
NEXT STORY