ਅੰਮ੍ਰਿਤਸਰ (ਵੈੱਬ ਡੈਸਕ): ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰ ਕੇ ਦਾਅਵੇ ਕੀਤੇ ਜਾ ਰਹੇ ਹਨ। ਪਾਕਿਸਤਾਨੀ ਯੂਜ਼ਰਸ ਵੱਲੋਂ ਲਗਾਤਾਰ ਜਾਅਲੀ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਭਾਰਤ ਵੱਲੋਂ ਅੱਤਵਾਦ ਖ਼ਿਲਾਫ਼ ਫ਼ੈਸਲਾਕੁੰਨ ਜੰਗ ਤਹਿਤ ਚਲਾਏ ਗਏ 'ਆਪ੍ਰੇਸ਼ਨ ਸਿੰਦੂਰ' ਮਗਰੋਂ ਪਾਕਿਸਤਾਨ ਵੱਲੋਂ ਸੋਸ਼ਲ ਮੀਡੀਆ 'ਤੇ ਲਗਾਤਾਰ ਝੂਠਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਹਿਤ ਹੀ ਇਕ ਪਾਕਿਸਤਾਨੀ ਯੂਜ਼ਰ ਵੱਲੋਂ ਪਾਕਿਸਤਾਨੀ ਫ਼ੌਜ ਵੱਲੋਂ ਅੰਮ੍ਰਿਤਸਰ ਵਿਚ ਫ਼ੌਜੀ ਅੱਡੇ 'ਤੇ ਹਮਲੇ ਦਾ ਦਾਅਵਾ ਕਰਦਿਆਂ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਸਰਾਸਰ ਝੂਠ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਲੱਗੀ ਸਖ਼ਤ ਪਾਬੰਦੀ, ਲੋਕਾਂ ਲਈ ਜਾਰੀ ਹੋ ਗਏ ਹੁਕਮ, 5 ਜੁਲਾਈ ਤਕ...
ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਦੀ ਫੈਕਟ ਚੈੱਕ ਯੂਨਿਟ ਨੇ ਪਾਕਿਸਤਾਨ-ਅਧਾਰਤ ਸੋਸ਼ਲ ਮੀਡੀਆ ਹੈਂਡਲਾਂ ਦੁਆਰਾ ਇੱਕ ਹੋਰ ਗਲਤ ਜਾਣਕਾਰੀ ਮੁਹਿੰਮ ਦਾ ਪਰਦਾਫਾਸ਼ ਕੀਤਾ ਹੈ। ਫੈਕਟ ਚੈੱਕ ਯੂਨਿਟ ਨੇ ਵੀਰਵਾਰ ਨੂੰ ਅੰਮ੍ਰਿਤਸਰ ਵਿਚ ਇਕ ਫ਼ੌਜੀ ਅੱਡੇ 'ਤੇ ਹਮਲੇ ਕਰਨ ਦੇ ਪਾਕਿਸਤਾਨੀ ਪੱਖ ਦੁਆਰਾ ਕੀਤੇ ਗਏ ਇਕ ਹੋਰ ਮਨਘੜਤ ਬਿਰਤਾਂਤ ਨੂੰ ਨਕਾਰਿਆ, ਇਹ ਦਾਅਵਾ ਕਰਦਿਆਂ ਕਿ ਇਹ ਬਿਰਤਾਂਤ ਝੂਠਾ ਅਤੇ ਗੁੰਮਰਾਹਕੁੰਨ ਸੀ। ਦਰਅਸਲ, ਸ਼ਾਮੀਲ ਜਾਵਾਨੀ (@ShamilJawani1) ਨਾਂ ਦੇ ਇਕ ਪਾਕਿਸਤਾਨੀ ਯੂਜ਼ਰ ਦੁਆਰਾ ਸਾਂਝੀ ਕੀਤੀ ਗਈ ਪੋਸਟ ਵਿਚ #IndiaPakistanWar, #OperationSindoor ਅਤੇ #Pakistan ਵਰਗੇ ਹੈਸ਼ਟੈਗਾਂ ਦੀ ਵਰਤੋਂ ਕਰਦੇ ਹੋਏ ਅੰਮ੍ਰਿਤਸਰ ਅੱਡੇ 'ਤੇ ਕਈ ਲੋਕਾਂ ਦੇ ਮਾਰੇ ਜਾਣ ਅਤੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਸਰ 'ਚ ਧਮਾਕਿਆਂ ਦੀ ਆਵਾਜ਼ ਮਗਰੋਂ ਮਿਲੀ ਮਿਜ਼ਾਇਲ! ਵੇਖੋ Exclusive ਤਸਵੀਰਾਂ
PIB ਫੈਕਟ ਚੈੱਕ ਨੇ ਵੀਡੀਓ ਨੂੰ "ਜਾਅਲੀ" ਦੱਸਿਆ ਅਤੇ ਗੈਰ-ਪ੍ਰਮਾਣਿਤ ਜਾਣਕਾਰੀ ਦੇ ਫੈਲਾਅ ਵਿਰੁੱਧ ਚਿਤਾਵਨੀ ਜਾਰੀ ਕੀਤੀ। ਯੂਨਿਟ ਨੇ ਸਪੱਸ਼ਟ ਕੀਤਾ ਕਿ ਦਾਅਵੇ ਦੇ ਨਾਲ ਦਿੱਤਾ ਗਿਆ ਵੀਡੀਓ 2024 ਦੇ ਜੰਗਲ ਦੀ ਇਕ ਪੁਰਾਣੀ ਕਲਿੱਪ ਹੈ, ਜੋ ਕਿਸੇ ਵੀ ਫੌਜੀ ਕਾਰਵਾਈ ਨਾਲ ਸਬੰਧਿਤ ਨਹੀਂ ਹੈ। PIB ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਅਪਡੇਟਸ ਲਈ ਸਿਰਫ਼ ਭਾਰਤ ਸਰਕਾਰ ਦੇ ਅਧਿਕਾਰਤ ਸਰੋਤਾਂ 'ਤੇ ਭਰੋਸਾ ਕਰਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕਿੱਥੇ-ਕਿੱਥੇ ਸਕੂਲਾਂ 'ਚ ਛੁੱਟੀ ਤੇ ਕਿੱਥੇ ਆਮ ਵਾਂਗ ਖੁੱਲ੍ਹਣਗੇ ਵਿੱਦਿਅਕ ਅਦਾਰੇ? ਪੜ੍ਹੋ ਪੂਰਾ ਬਿਓਰਾ
PIB ਨੇ ਆਪਣੀ ਪੋਸਟ ਵਿਚ ਕਿਹਾ "ਪਾਕਿਸਤਾਨ-ਅਧਾਰਤ ਹੈਂਡਲ ਅੰਮ੍ਰਿਤਸਰ ਦੇ ਇਕ ਫ਼ੌਜੀ ਅੱਡੇ 'ਤੇ ਹਮਲੇ ਦੇ ਝੂਠੇ ਦੋਸ਼ਾਂ ਵਾਲੇ ਪੁਰਾਣੇ ਵੀਡੀਓ ਫੈਲਾ ਰਹੇ ਹਨ। ਸਾਂਝਾ ਕੀਤਾ ਜਾ ਰਿਹਾ ਵੀਡੀਓ 2024 ਦੇ ਜੰਗਲ ਦੀ ਅੱਗ ਦਾ ਹੈ। ਗੈਰ-ਪ੍ਰਮਾਣਿਤ ਜਾਣਕਾਰੀ ਸਾਂਝੀ ਕਰਨ ਤੋਂ ਬਚੋ ਅਤੇ ਸਹੀ ਜਾਣਕਾਰੀ ਲਈ ਸਿਰਫ਼ ਭਾਰਤ ਸਰਕਾਰ ਦੇ ਅਧਿਕਾਰਤ ਸਰੋਤਾਂ 'ਤੇ ਭਰੋਸਾ ਕਰੋ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਜੰਗ ਦੀ ਸਥਿਤੀ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈ ਵੱਡੀ ਪਾਬੰਦੀ,ਵਿਆਹ-ਸ਼ਾਦੀਆਂ...
NEXT STORY