ਅੰਮ੍ਰਿਤਸਰ (ਇੰਦਰਜੀਤ/ਨੀਰਜ) : ਪੰਜਾਬ ਹਰਿਆਣਾ ਹਾਈਕੋਰਟ ਵਲੋਂ ਅੰਮ੍ਰਿਤਸਰ ਦੀ ਪ੍ਰਾਈਵੇਟ ਮੈਡੀਕਲ ਲੈਬ ਨਾਲ ਸਬੰਧਤ 3 ਲੋਕਾਂ ਨੂੰ 15 ਦਿਨਾਂ ਲਈ ਗ੍ਰਿਫ਼ਤਾਰ ਕਰਨ 'ਤੇ ਸਟੇਅ ਮਿਲਿਆ ਹੈ। ਜਾਣਕਾਰੀ ਅਨੁਸਾਰ ਮੈਡੀਕਲ ਲੈਬ 'ਤੇ ਨੈਗੇਟਿਵ ਰਿਪੋਰਟ ਨੂੰ ਪਾਜ਼ੇਟਿਵ ਦੱਸਣ ਕਾਰਨ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋਂ : ਸ਼ਰਮਨਾਕ: ਸਾਬਕਾ ਕਰਨਲ ਦੀ ਪਤਨੀ ਦੀ ਮੁਰਦਾਘਰ 'ਚ ਰੱਖੀ ਲਾਸ਼ ਦੇ ਕੰਨ ਤੇ ਬੁੱਲ੍ਹ ਖਾ ਗਏ ਚੂਹੇ
ਇਸ ਸਬੰਧ 'ਚ ਮੈਡੀਕਲ ਲੈਬ ਨਾਲ ਸਬੰਧਤ 4 'ਚੋਂ 3 ਡਾਕਟਰਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਜ਼ਮਾਨਤ ਦੀ ਪਟੀਸ਼ਨ ਦਰਜ ਕੀਤੀ ਸੀ, ਜਿਸ ਸਬੰਧੀ ਮਾਣਯੋਗ ਜੱਜ ਐੱਚ. ਐੱਸ. ਮਦਾਨ ਦੀ ਅਦਾਲਤ 'ਚ ਅੱਜ ਪੇਸ਼ੀ ਸੀ। ਇਸ ਦੌਰਾਨ ਦੋਵਾਂ ਪੱਖਾਂ ਦੇ ਵਕੀਲਾਂ ਦੀ ਲੰਮੀ ਬਹਿਸ ਦੇ ਉਪਰੰਤ ਮਾਣਯੋਗ ਜੱਜ ਨੇ ਮੁਲਜ਼ਮ ਧਿਰ ਦੀ ਅਗਾਊਂ ਜਮਾਨਤ ਦੀ ਮੰਗ 'ਤੇ ਕੋਈ ਪ੍ਰਤੀਕਿਰਿਆ ਨਾ ਦਿੰਦੇ ਹੋਏ ਸਿਰਫ 15 ਦਿਨਾਂ ਲਈ ਗ੍ਰਿਫਤਾਰੀ 'ਤੇ ਰੋਕ ਦੇ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋਂ : ਗੁਰਦੁਆਰੇ 'ਚ ਇਕੱਲਾ ਗ੍ਰੰਥੀ ਹੀ ਨਹੀਂ ਸਗੋਂ ਪ੍ਰਧਾਨ ਵੀ ਕਰਦਾ ਸੀ ਕੁੜੀ ਨਾਲ ਗਲਤ ਕੰਮ, ਚੜ੍ਹਿਆ ਪੁਲਸ ਹੱਥੇ
ਸ਼ਰਮਨਾਕ: ਸਾਬਕਾ ਕਰਨਲ ਦੀ ਪਤਨੀ ਦੀ ਮੁਰਦਾਘਰ 'ਚ ਰੱਖੀ ਲਾਸ਼ ਦੇ ਕੰਨ ਤੇ ਬੁੱਲ੍ਹ ਖਾ ਗਏ ਚੂਹੇ
NEXT STORY