ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਮਿਸਟਰ ਐਂਡ ਮਿਸ ਇੰਡੀਆ ਗਲੈਮਰ 2018 ਦੇ ਆਡੀਸ਼ਨ ਕਰਵਾਏ ਗਏ। ਇਨ੍ਹਾਂ ਆਡੀਸ਼ਨਾਂ 'ਚ ਜ਼ਿਲੇ ਭਰ ਤੋਂ ਆਏ ਪ੍ਰਤੀਯੋਗੀਆਂ ਵਲੋਂ ਹਿੱਸਾ ਲਿਆ ਗਿਆ। ਇਸ ਦੌਰਾਨ ਲੜਕੇ-ਲੜਕੀਆਂ ਵਲੋਂ ਰੈਂਪ 'ਤੇ ਫੈਸ਼ਨ ਤੇ ਹੁਸਨ ਦਾ ਜਲਵਾ ਬਿਖੇਰਿਆ ਗਿਆ।
ਇਸ ਸਬੰਧੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੰਮ੍ਰਿਤਸਰ ਦੇ ਨੌਜਵਾਨਾਂ ਦੀ ਪ੍ਰਤਿਭਾ ਤੇ ਉਨ੍ਹਾਂ ਨੂੰ ਮੌਕਾ ਦੇਣ ਲਈ ਇਸ ਪ੍ਰਤੀਯੋਗਤਾ ਦਾ ਆਯੋਜਨ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਇਸ ਪ੍ਰਤੀਯੋਗਿਤਾ ਦਾ ਫਾਈਨਲ 3 ਜੂਨ ਨੂੰ ਅੰਮ੍ਰਿਤਸਰ 'ਚ ਹੀ ਕਰਵਾਇਆ ਜਾਵੇਗਾ, ਜਿਸ 'ਚ ਬਾਲੀਵੁੱਡ ਅਦਾਕਾਰ ਨੇਹਾ ਸ਼ਰਮਾ ਵਲੋਂ ਵੀ ਸ਼ਿਰਕਤ ਕੀਤੀ ਜਾਵੇਗੀ। ਇਸ ਪ੍ਰਤੀਯੋਗਿਤਾ ਦੇ ਜੇਤੂ ਨੂੰ 3 ਲੱਖ ਦੀ ਤੇ ਰਨਰ ਅੱਪ ਨੂੰ ਵੀ ਨਕਦ ਰਾਸ਼ੀ ਦਿੱਤੀ ਜਾਵੇਗੀ।
ਕਿਮ ਨਾਲ ਸ਼ਿਖਰ ਬੈਠਕ ਤੋਂ ਪਹਿਲਾਂ ਅਮਰੀਕਾ ਨੇ ਜਾਰੀ ਕੀਤਾ 'ਯਾਦਗਾਰੀ ਸਿੱਕਾ'
NEXT STORY