ਅੰਮ੍ਰਿਤਸਰ (ਸੁਮਿਤ ਖੰਨਾ)—ਜੰਡਿਆਲਾ 'ਚ ਸਰਕਾਰੀ ਕੰਮਾਂ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਜੰਡਿਆਲਾ 'ਚ ਪਾਣੀ ਵਾਲੀ ਟੈਂਕੀ ਜੋ ਕਿ ਇਕ 'ਸ਼ੋਅਪੀਸ' ਦੀ ਤਰ੍ਹਾਂ ਹੈ, ਕਿਉਂਕਿ ਇਹ ਟੈਂਕੀ 35 ਸਾਲਾਂ ਤੋਂ ਪਾਣੀ ਦੀ ਪਿਆਸੀ ਹੈ। ਇਸ ਟੈਂਕੀ ਨੂੰ 35 ਸਾਲ ਤੋਂ ਇਕ ਬੂੰਦ ਵੀ ਪਾਣੀ ਨਹੀਂ ਮਿਲਿਆ। ਦੱਸਣਯੋਗ ਹੈ ਕਿ ਇਹ ਟੈਂਕੀ 1984 'ਚ ਸਰਕਾਰ ਨੇ ਕਰਜ਼ਾ ਚੁੱਕ ਕੇ ਬਣਵਾਈ ਸੀ ਅਤੇ ਅਣਦੇਖੀ ਕਾਰਨ ਇਹ ਡਿੱਗਣ ਦੀ ਕਾਗਾਰ 'ਤੇ ਹੈ।
ਲੋਕਾਂ ਦਾ ਕਹਿਣਾ ਹੈ ਕਿ ਇਹ ਟੈਂਕੀ ਨਸ਼ੇੜੀਆਂ ਲਈ ਰੈਣ ਬਸੇਰਾ ਬਣ ਚੁੱਕੀ ਹੈ ਅਤੇ ਇਸ ਟੈਂਕੀ ਦੇ ਹੋਣ ਨਾਲ ਉਨ੍ਹਾਂ ਨੂੰ ਕੋਈ ਸੁੱਖ ਨਹੀਂ ਹੈ। ਸਗੋਂ ਉਨ੍ਹਾਂ ਨੂੰ ਇਸ ਤੋਂ ਖਤਰਾ ਬਣਿਆ ਹੋਇਆ ਹੈ। ਇਹ ਟੈਂਕੀ ਕਿਸੇ ਵੇਲੇ ਵੀ ਡਿੱਗ ਸਕਦੀ ਹੈ, ਜਿਸ ਨਾਲ ਟੈਂਕੀ ਦੇ ਨਾਲ ਲੱਗਦੇ ਘਰਾਂ ਨੂੰ ਖਤਰਾ ਹੈ। ਇਸ ਸਬੰਧੀ ਜਦੋਂ ਹਲਕਾ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਮੌਕੇ ਵੇਖ ਕੇ ਡੀ.ਸੀ. ਨੂੰ ਕਾਰਵਾਈ ਲਈ ਕਿਹਾ ਸੀ।
ਗੈਂਗਸਟਰ ਬੁੱਢਾ ਤੋਂ ਪੁੱਛਗਿੱਛ ਪਿੱਛੋਂ ਦਬੋਚੇ 15 ਸਾਥੀ, ਬੁਲਟਪਰੂਫ ਜੈਕੇਟ ਤੇ ਕਰਬਾਈਨ ਬਰਾਮਦ
NEXT STORY