ਅੰਮ੍ਰਿਤਸਰ (ਸੁਮਿਤ)— ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਵਿਚ ਟੈਕਸੀ ਬੁਕਿੰਗ ਨੂੰ ਲੈ ਕੇ ਕੁੱਝ ਟੈਕਸੀ ਡਰਾਈਵਰਾਂ ਵੱਲੋਂ ਦੁਕਾਨਦਾਰ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਹੋਏ ਨੀਰਜ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਦੁਕਾਨ ਦੇ ਨਾਲ-ਨਾਲ ਟੈਕਸੀ ਬੁਕਿੰਗ ਦਾ ਕੰਮ ਵੀ ਕਰਦਾ ਹੈ ਪਰ ਕੁੱਝ ਟੈਕਸੀਆਂ ਵਾਲੇ ਉਸ ਨੂੰ ਇਹ ਕੰਮ ਬੰਦ ਕਰਨ ਲਈ ਧਮਕੀਆਂ ਦਿੰਦੇ ਸਨ। ਅੱਜ ਜਦੋਂ ਨੀਰਜ ਕੁਮਾਰ ਨੇ ਟੈਕਸੀ ਬੁੱਕ ਕੀਤੀ ਤਾਂ ਦੂਜੇ ਟੈਕਸੀ ਡਰਾਈਵਰਾਂ ਵੱਲੋਂ ਉਸ 'ਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਉਸ ਦਾ ਗਲਾ ਘੁੱਟਣ ਦੀ ਵੀ ਕੋਸ਼ਿਸ਼ ਕੀਤੀ ਗਈ।
ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਵੱਲੋਂ ਪੁਲਸ ਵਿਚ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਥਾਣੇ ਸੱਦਿਆ ਹੈ ਤਾਂ ਜੋ ਮਸਲਾ ਹੱਲ ਕੀਤਾ ਜਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਦੋਸ਼ੀ ਹੋਵੇਗਾ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਏਗੀ।
ਅੰਮ੍ਰਿਤਸਰੀਆਂ ਨੂੰ ਨਗਰ ਨਿਗਮ ਦਾ ਤੋਹਫਾ, ਖੋਲ੍ਹਿਆ ਗਿਆ ਸੁਵਿਧਾ ਸੈਂਟਰ (ਵੀਡੀਓ)
NEXT STORY