ਅੰਮ੍ਰਿਤਸਰ (ਰਮਨਦੀਪ ਸਿੰਘ ਸੋਢੀ) : ਅੰਮ੍ਰਿਤਸਰ 'ਚ ਬੀਤੇ ਦਿਨ ਵਾਪਰੇ ਭਿਆਨਕ ਰੇਲ ਹਾਦਸੇ 'ਚ 60 ਦੇ ਕਰੀਬ ਲੋਕਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ। ਇਸ ਹਾਦਸੇ ਤੋਂ ਦੂਜੇ ਦਿਨ ਅੱਜ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਲਾਸ਼ਾਂ ਸੌਂਪੀਆਂ ਜਾ ਰਹੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ 'ਚ ਜ਼ਿਆਦਾਤਰ ਪ੍ਰਵਾਸੀ ਵਿਅਕਤੀ ਸ਼ਾਮਲ ਹਨ, ਜੋ ਰੋਜ਼ੀ-ਰੋਟੀ ਕਮਾਉਣ ਲਈ ਇਥੇ ਆਏ ਸਨ। ਇਸ ਦੌਰਾਨ ਇਕ ਪ੍ਰਵਾਸੀ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਕੋਲ ਕੁਝ ਸਮਾਂ ਪਹਿਲਾਂ ਇਕ ਰਿਸ਼ਤੇਦਾਰ ਪਰਿਵਾਰ ਸਮੇਤ ਇਥੇ ਆਇਆ ਸੀ ਤੇ ਉਹ ਆਪਣੇ ਪਾਰਿਵਾਰ ਸਮੇਤ ਦੁਸਹਿਰਾ ਦੇਖਣ ਗਿਆ ਸੀ। ਇਸ ਦੌਰਾਨ ਉਸ ਨੇ ਕਿਹਾ ਕਿ ਉਹ ਦੁਸਹਿਰਾ ਦੇਖ ਕੇ ਵਾਪਸ ਆਉਣ ਲੱਗਾ ਉਨ੍ਹਾਂ ਲਈ ਜਲੇਬੀਆਂ ਲੈ ਕੇ ਆਵੇਗਾ ਪਰ ਉਹ ਨਹੀਂ ਮੁੜਿਆ ਤੇ ਇਸ ਹਾਸਦੇ ਦਾ ਸ਼ਿਕਾਰ ਹੋ ਗਿਆ। ਹਾਦਸੇ 'ਚ ਉਕਤ ਵਿਅਕਤੀ ਦਾ ਰਿਸ਼ਤੇਦਾਰ ਤੇ ਉਸ ਦੇ ਦੋ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਹਸਪਤਾਲ 'ਚ ਇਲਾਜ ਅਧੀਨ ਹੈ। ਉਨ੍ਹਾਂ ਮੰਗ ਕੀਤੀ ਮ੍ਰਿਤਕ ਦੀ ਪਤਨੀ ਨੂੰ ਬਣਦੀ ਸਹਾਇਤਾ ਦਿੱਤੀ ਜਾਵੇ।
ਅੰਮ੍ਰਿਤਸਰ ਟਰੇਨ ਹਾਦਸਾ : ਦਰਦਨਾਕ ਚੀਕਾਂ-ਨਾਅਰਿਆਂ 'ਚ 20 ਲਾਸ਼ਾਂ ਦਾ ਸੰਸਕਾਰ (ਤਸਵੀਰਾਂ)
NEXT STORY