ਅੰਮ੍ਰਿਤਸਰ (ਸੁਮਿਤ ਖੰਨਾ) : ਨੇਤਾ ਮਾਫੀਆ ਪ੍ਰਸ਼ਾਸਨ 'ਤੇ ਕਿੰਨਾ ਹਾਵੀ ਹੋ ਚੁੱਕਾ ਹੈ ਇਸ ਦੀ ਇਕ ਵੱਡੀ ਉਦਹਾਰਣ ਅੰਮ੍ਰਿਤਸਰ 'ਚ ਦੇਖਣ ਨੂੰ ਮਿਲੀ ਹੈ, ਜਿਥੇ ਅੰਮ੍ਰਿਤਸਰ ਸੁਧਾਰ ਟਰੱਸਟ ਵਲੋਂ ਸੀਲ ਕੀਤੀਆਂ ਗਈਆਂ ਦੋ ਦੁਕਾਨਾਂ ਦੀ ਤਿੰਨ ਵਾਲਾ ਸੀਲ ਤੋੜ ਖੋਲ੍ਹਿਆ ਗਿਆ ਹੈ। ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦਾ ਹੈ, ਜਿਥੇ ਬਾਜ਼ਾਰ ਅੰਦਰ ਦੀਆਂ ਦੋ ਦੁਕਾਨਾਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੀ.ਏ ਗੌਰਵ ਵਾਸੂਦੇਵ ਨੇ ਆਪਣੀ ਪਤਨੀ ਨਵਜੀਤ ਕੌਰ ਸਿੱਧੂ ਦੇ ਨਾਮ 'ਤੇ ਲਈਆਂ ਸਨ। ਨਵਜੀਤ ਕੌਰ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਭਤੀਜੀ ਹੈ, ਜਿਸ ਦਾ ਪਹਿਲਾਂ ਤੋਂ ਹੀ ਵਿਵਾਦ ਚੱਲ ਰਿਹਾ ਹੈ। ਟਰੱਸਟ ਨੇ ਇਨ੍ਹਾਂ ਦੁਕਾਨਾਂ ਨੂੰ ਪਹਿਲਾਂ ਵੀ ਦੋ ਵਾਰ ਸੀਲ ਕੀਤਾ ਸੀ ਤੇ ਬੀਤੇ ਕੱਲ ਤੀਜੀ ਵਾਰ ਇਨ੍ਹਾਂ ਨੂੰ ਸੀਲ ਕੀਤਾ ਗਿਆ ਪਰ ਤੁਰੰਤ ਇਨ੍ਹਾਂ ਦੀ ਸੀਲ ਖੋਲ੍ਹ ਦਿੱਤੀ ਗਈ। ਇਸ ਮਾਮਲੇ ਸਬੰਧੀ ਸ਼ਿਕਾਇਤ ਸੋਸ਼ਲ ਵਰਕਰ ਮਨਦੀਪ ਸਿੰਘ ਮੰਨਾ ਨੇ ਕੀਤੀ ਹੈ। ਜਿਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਨੇ ਇਸ ਮਾਮਲੇ 'ਚ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੇਅਦਬੀ ਮਾਮਲੇ 'ਤੇ ਕੈਪਟਨ ਦੇ ਮੂੰਹੋਂ ਨਿਕਲਿਆ ਸੱਚ : ਮਜੀਠੀਆ
NEXT STORY