ਤਰਨਤਾਰਨ (ਰਮਨ) : ਦੀਵਾਲੀ ਦੀ ਰਾਤ ਜਿੱਥੇ ਲੋਕ ਖੁਸ਼ੀਆਂ ਮਨਾ ਰਹੇ ਸਨ, ਉਥੇ ਹੀ ਇਕ ਪਰਿਵਾਰ ਉੱਪਰ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਮਾਪਿਆਂ ਦਾ ਇਕਲੌਤਾ ਪੁੱਤਰ ਸੜਕ ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋ ਗਿਆ। ਇਹ ਸੜਕੀ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਨੌਜਵਾਨ ਆਪਣੀ ਪਤਨੀ ਨਾਲ ਬੱਚਿਆਂ ਲਈ ਦੀਵਾਲੀ ਮੌਕੇ ਖਰੀਦੋ-ਫਰੋਖਤ ਕਰਨ ਉਪਰੰਤ ਘਰ ਵਾਪਸ ਪਰਤ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਹਰਮਨਦੀਪ ਸਿੰਘ (34) ਪੁੱਤਰ ਨਿਰਮਲ ਸਿੰਘ ਨਿਵਾਸੀ ਪਿੰਡ ਸ਼ਹਾਬਪੁਰ ਡਿਆਲ ਜੋ ਜ਼ਿਲ੍ਹਾ ਕਚਹਿਰੀਆਂ ਵਿਖੇ ਬਤੌਰ ਇਲੈਕਟ੍ਰੀਸ਼ੀਅਨ ਤਾਇਨਾਤ ਸੀ, ਦੀਵਾਲੀ ਦੀ ਸ਼ਾਮ ਆਪਣੇ ਛੋਟੇ ਬੱਚਿਆਂ ਲਈ ਬਾਜ਼ਾਰੋਂ ਸ਼ਾਪਿੰਗ ਕਰਨ ਉਪਰੰਤ ਪਤਨੀ ਮਨਦੀਪ ਕੌਰ ਨਾਲ ਵਾਪਸ ਕਾਰ ਰਾਹੀਂ ਪਿੰਡ ਪਰਤ ਰਿਹਾ ਸੀ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਆਨਲਾਈਨ ਤਸਕਰੀ, ਲਾਰੈਂਸ ਗੈਂਗ ਇੰਝ ਕਰ ਰਹੀ ਕਾਲਾ ਕਾਰੋਬਾਰ
ਇਸ ਦੌਰਾਨ ਜਦੋਂ ਹਰਮਨਦੀਪ ਸਿੰਘ ਸ਼ਾਮ ਕਰੀਬ 7 ਵਜੇ ਪਿੰਡ ਸ਼ਹਾਬਪੁਰ ਤੋਂ ਥੋੜਾ ਪਿੱਛੇ ਪੁੱਜਾ ਤਾਂ ਉਸ ਦੀ ਕਾਰ ਸੜਕ ਉੱਪਰ ਖੜ੍ਹੀ ਓਵਰਲੋਡ ਟਰਾਲੀ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਹਰਮਨਦੀਪ ਸਿੰਘ ਦੀ ਹਾਦਸੇ ਦੌਰਾਨ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪਤਨੀ ਜ਼ਖ਼ਮੀ ਹੋ ਗਈ। ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪਿੰਡ ਦਿਆਲ ਅਤੇ ਸ਼ਾਹਪੁਰਾ ਦੇ ਨਿਵਾਸੀਆਂ ਵੱਲੋਂ ਮੌਕੇ ’ਤੇ ਪੁੱਜ ਜਨਰੇਟਰ ਦੀ ਮਦਦ ਨਾਲ ਕਟਰ ਦੀ ਵਰਤੋਂ ਕਰਦੇ ਹੋਏ ਹਰਮਨਦੀਪ ਸਿੰਘ ਦੀ ਲਾਸ਼ ਨੂੰ ਕਾਰ ਵਿਚੋਂ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਦੀਵਾਲੀ ਵਾਲੀ ਰਾਤ ਜਲੰਧਰ ’ਚ ਵੱਡੀ ਵਾਰਦਾਤ, ਦਰਜਨ ਤੋਂ ਵੱਧ ਨੌਜਵਾਨਾਂ ਨੇ ਲੁੱਟਿਆ ਠੇਕਾ
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪਿੰਡ ਡਿਆਲ ਦੇ ਨਿਵਾਸੀ ਨਿਸ਼ਾਨ ਸਿੰਘ, ਅਰਵਿੰਦਰ ਸਿੰਘ, ਸਾਹਿਬ ਸਿੰਘ, ਪ੍ਰੇਮ ਸਿੰਘ, ਗੁਰਮੀਤ ਸਿੰਘ ਆਦਿ ਨੇ ਦੱਸਿਆ ਕਿ ਓਵਰਲੋਡ ਟਰਾਲੇ ਕਾਰਨ ਹਰਮਨਦੀਪ ਸਿੰਘ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਦੋ ਛੋਟੇ ਬੱਚੇ, ਪਤਨੀ ਮਨਦੀਪ ਕੌਰ, ਬਿਮਾਰ ਪਿਤਾ ਨਿਰਮਲ ਸਿੰਘ, ਮਾਤਾ ਸੁਖਵਿੰਦਰ ਕੌਰ ਅਤੇ ਵਿਆਹੁਤਾ ਭੈਣ ਨੂੰ ਛੱਡ ਗਿਆ ਹੈ। ਪਿੰਡ ਵਾਸੀਆਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਾਸੋਂ ਪਰਿਵਾਰ ਦੀ ਸਹਾਇਤਾ ਸਬੰਧੀ ਮੁਆਵਜ਼ੇ ਦੀ ਮੰਗ ਕੀਤੀ ਹੈ। ਮੰਗਲਵਾਰ ਸ਼ਾਮ ਮ੍ਰਿਤਕ ਦਾ ਅੰਤਿਮ ਸਸਕਾਰ ਪਿੰਡ ਵਿਚ ਕਰ ਦਿੱਤਾ ਗਿਆ। ਉਧਰ ਪੁਲਸ ਵੱਲੋਂ ਫਰਾਰ ਟਰਾਲਾ ਚਾਲਕ ਦੀ ਭਾਲ ਸ਼ੁਰੂ ਕਰਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਗੈਂਗਸਟਰ ਦੀਪਕ ਟੀਨੂੰ ਦਾ ਵੱਡਾ ਖੁਲਾਸਾ, ਪੁਲਸ ਨਾਲ ਮੁਕਾਬਲੇ ਦੀ ਸੀ ਪੂਰੀ ਤਿਆਰੀ, ਪਾਕਿ ਤੋਂ ਮੰਗਵਾਈ ਏ. ਕੇ. 47
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਬਰ-ਜ਼ਿਨਾਹ ਤੋਂ ਬਾਅਦ ਨਾਬਾਲਗ ਨੇ ਕੀਤੀ ਸੀ ਖ਼ੁਦਕੁਸ਼ੀ, ਪੁਲਸ ਨੇ ਕਾਬੂ ਕੀਤਾ ਮੁਲਜ਼ਮ
NEXT STORY