ਤਰਨਤਾਰਨ, (ਰਾਜੂ, ਆਹਲੂਵਾਲੀਆ)- ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ ਤਰਨਤਾਰਨ) ਵੱਲੋਂ ਜ਼ਿਲਾ ਪ੍ਰਧਾਨ ਅਨੂਪ ਕੌਰ ਬਲ੍ਹੇਰ ਦੀ ਹਾਜ਼ਰੀ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਸਕੱਤਰ ਬੇਅੰਤ ਕੌਰ ਅਤੇ ਅਨੂਪ ਕੌਰ ਬਲ੍ਹੇਰ ਨੇ ਕਿਹਾ ਕਿ 19 ਸਤੰਬਰ ਨੂੰ ਸ਼੍ਰੀਮਤੀ ਮੇਨਕਾ ਗਾਂਧੀ ਦੇ ਉਸ ਪ੍ਰੈੱਸ ਬਿਆਨ ਤੋਂ ਦੇਸ਼ ਦੀਆਂ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਬਹੁਤ ਦੁਖੀ ਹਨ, ਜਿਸ ਵਿਚ ਉਨ੍ਹਾਂ ਬੱਚਿਆਂ ਦੀ ਫੀਡ ਡਾਕ ਰਾਹੀਂ ਦੇਣ ਦਾ ਐਲਾਨ ਕੀਤਾ ਹੈ ਅਤੇ ਲੰਘੀ 20 ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ 3 ਤੋਂ 6 ਸਾਲ ਤੱਕ ਦੇ ਬੱਚਿਆਂ ਦੇ ਪ੍ਰੀ-ਸਕੂਲ ਸਿੱਖਿਆ ਵਿਭਾਗ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਫੈਸਲਿਆਂ ਕਾਰਨ ਪੰਜਾਬ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਿਚ ਭਾਰੀ ਬੇਚੈਨੀ ਫੈਲੀ ਹੋਈ ਹੈ। ਉਸ ਦਿਨ ਤੋਂ ਬਾਅਦ ਪੰਜਾਬ ਦੀਆਂ 54000 ਦੇ ਲਗਭਗ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਅੰਦੋਲਨ 'ਤੇ ਹਨ। ਆਈ. ਸੀ. ਡੀ. ਐੱਸ. ਕੰਮ ਤੋਂ ਅਸੀਂ ਇਨਕਾਰੀ ਨਹੀਂ ਹਾਂ। ਅੱਜ ਜ਼ਿਲਾ ਤਰਨਤਾਰਨ ਦੀਆਂ ਸਮੂਹ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ (ਸੀਟੂ) ਜੇਲ ਭਰੋ ਅੰਦੋਲਨ ਦੇ ਫਾਰਮ ਭਰਨ ਲਈ ਡੀ. ਸੀ. ਦਫ਼ਤਰ ਤਰਨਤਾਰਨ ਵਿਖੇ ਇਕੱਠੀਆਂ ਹੋਈਆਂ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਾ ਕੀਤੀ ਤਾਂ ਅਸੀਂ 15 ਨਵੰਬਰ 2017 ਨੂੰ ਡੀ. ਸੀ. ਦਫ਼ਤਰ ਵਿਖੇ ਜੇਲ ਭਰੋ ਅੰਦੋਲਨ ਲਈ ਪੂਰੀ ਤਿਆਰੀ ਨਾਲ ਪੇਸ਼ ਹੋਵਾਂਗੀਆਂ।
ਅਖੀਰ ਵਿਚ ਧਰਨੇ ਉਪਰੰਤ ਆਂਗਣਵਾੜੀ ਵਰਕਰਾਂ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ, ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਅਤੇ ਜ਼ਿਲਾ ਪ੍ਰੋਗਰਾਮ ਅਫ਼ਸਰ ਨੂੰ ਆਪਣੀਆਂ ਮੰਗਾਂ ਸਬੰਧੀ ਪੱਤਰ ਦਿੱਤਾ। ਇਸ ਮੌਕੇ ਨਰਿੰਦਰ ਕੌਰ ਐਮਾਂ, ਵੀਰ ਕੌਰ ਆਸਲ, ਸਰਬਜੀਤ ਕੌਰ ਤਰਨਤਾਰਨ, ਰਾਜਪਾਲ ਕੌਰ, ਵਰਿੰਦਰ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਪਰਮਜੀਤ ਬਲ੍ਹੇਰ, ਹਰਜਿੰਦਰਪਾਲ ਭਿੱਖੀਵਿੰਡ, ਸੁਖਜੀਤ ਭਿੱਖੀਵਿੰਡ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਸੁਖਵੰਤ ਕੌਰ, ਬਲਜੀਤ ਪੂਹਲਾ, ਸਰਬਜੀਤ ਖਡੂਰ ਸਾਹਿਬ, ਰਣਜੀਤ ਬਾਠ, ਕੁਲਵਿੰਦਰ ਕੌਰ ਖਡੂਰ ਸਾਹਿਬ, ਬੇਅੰਤ ਕੌਰ ਢੋਟੀਆਂ ਆਦਿ ਹਾਜ਼ਰ ਸਨ।
ਸਮੋਗ ਦੇ ਕਹਿਰ ਕਾਰਨ ਭਵਿੱਖ ਸਬੰਧੀ ਉੱਠਣ ਲੱਗੇ ਸਵਾਲ
NEXT STORY