ਤਰਨਤਾਰਨ, (ਆਹਲੂਵਾਲੀਆ)- ਕੁੱਲ ਹਿੰਦ ਆਂਗਣਵਾੜੀ ਮੁਲਾਜ਼ਮ ਵਰਕਰ ਯੂਨੀਅਨ (ਸੀਟੂ) ਜ਼ਿਲਾ ਤਰਨਤਾਰਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹਲਕਾ ਐੱਮ. ਐੱਲ. ਏ. ਡਾ. ਧਰਮਵੀਰ ਅਗਨੀਹੋਤਰੀ ਦੇ ਦਫਤਰ ਅੱਗੇ ਧਰਨਾ ਤੇ ਭੁੱਖ ਹੜਤਾਲ ਜ਼ਿਲਾ ਪ੍ਰਧਾਨ ਅਨੂਪ ਕੌਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ। ਇਸ ਮੌਕੇ ਮੀਤ ਪ੍ਰਧਾਨ ਨਰਿੰਦਰ ਕੌਰ ਐਮਾ, ਸਕੱਤਰ ਬੇਅੰਤ ਕੌਰ ਢੋਟੀਆਂ, ਮੀਤ ਸਕੱਤਰ ਵੀਰ ਕੌਰ, ਰਣਜੀਤ ਕੌਰ ਬਾਠ, ਸਰਬਜੀਤ ਕੌਰ ਤਰਨਤਾਰਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਤੋਂ ਹਟਾ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰ ਕੇ ਪੜ੍ਹਾਉਣ ਦਾ ਫੈਸਲਾ ਕੀਤਾ ਹੈ, ਉਸ ਦੇ ਵਿਰੋਧ 'ਚ ਇਹ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ 54000 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਰੁਜ਼ਗਾਰ ਖਤਰੇ 'ਚ ਪਿਆ ਹੋਇਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਇਸ ਉਪਰੋਕਤ ਫੈਸਲੇ ਨੂੰ ਤੁਰੰਤ ਵਾਪਸ ਲੈ ਕੇ ਨੋਟੀਫਿਕੇਸ਼ਨ ਜਾਰੀ ਕਰੇ ਤੇ ਪਹਿਲਾਂ ਦੀ ਤਰ੍ਹਾਂ ਹੀ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ 'ਚ ਹੀ ਪੜ੍ਹਨ ਲਈ ਭੇਜਿਆ ਜਾਵੇ।
ਇਸ ਮੌਕੇ ਜਸਬੀਰ ਕੌਰ, ਵੀਰ ਕੌਰ ਖਡੂਰ ਸਾਹਿਬ, ਕੁਲਵਿੰਦਰ ਸਿੰਘ, ਸਰਬਜੀਤ ਕੌਰ, ਲਖਬੀਰ, ਜਸਵਿੰਦਰ, ਮਨਬੀਰ, ਕੁਲਦੀਪ, ਰਾਜਪਾਲ ਵਲਟੋਹਾ, ਹਰਜੀਤ, ਸੁਖਜੀਤ ਭਿੱਖੀਵਿੰਡ, ਹਰਜਿੰਦਰਪਾਲ, ਰਾਜਬੀਰ ਕੌਰ ਅਤੇ ਹੋਰ ਵੀ ਬਹੁਤ ਸਾਰੀਆਂ ਵਰਕਰਾਂ ਤੇ ਹੈਲਪਰ ਹਾਜ਼ਰ ਸਨ।
ਟਰੱਕ ਯੂਨੀਅਨ ਨੇ ਲਾਇਆ ਧਰਨਾ
NEXT STORY