ਕਪੂਰਥਲਾ, ਫਗਵਾੜਾ, (ਮਹਾਜਨ, ਹਰਜੋਤ)- ਪੂਰੇ ਵਿਸ਼ਵ ਨੂੰ ਆਪਣੀ ਲਪੇਟ ’ਚ ਲੈ ਚੁੱਕਾ ਕੋਰੋਨਾ ਵਾਇਰਸ ਨੂੰ ਲੈ ਕੇ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ ਲੋਕ ਜਾਗਰੂਕ ਹੋ ਕੇ ਖੁਦ ਹੀ ਇਸ ਵਾਇਰਸ ਕੋਲੋਂ ਆਪਣੇ ਆਪ ਨੂੰ ਬਚਾਉਣ ’ਚ ਲੱਗੇ ਹੋਏ ਹਨ। ਜਿਸ ਤੇਜ਼ੀ ਨਾਲ ਇਹ ਵਾਇਰਸ ਫੈਲ ਰਿਹਾ ਹੈ ਤੇ ਕੋਰੋਨਾ ਮਰੀਜ਼ਾਂ ਦਾ ਜ਼ਿਲੇ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਸਨੂੰ ਦੇਖ ਕੇ ਇਹ ਲੱਗਦਾ ਹੈ ਕਿ ਹੁਣ ਇਸ ਵਾਇਰਸ ’ਤੇ ਕਾਬੂ ਪਾਉਣਾ ਮੁਸ਼ਕਿਲ ਹੈ।
ਕੋਰੋਨਾ ਸੰਕਰਮਣ ਦਾ ਪ੍ਰਕੋਪ ਜ਼ਿਲੇ ’ਚ ਇੰਨਾ ਵੱਧ ਗਿਆ ਹੈ ਕਿ ਹੁਣ ਲੋਕਾਂ ਦੇ ਘਰਾਂ ਤੇ ਥਾਣਾ ਸਟੇਸ਼ਨਾਂ ਨੂੰ ਛੱਡ ਸਿਵਲ ਹਸਪਤਾਲ ਦੇ ਅਧਿਕਾਰੀਆਂ ਦੇ ਦਫਤਰ ’ਚ ਵੀ ਦਸਤਕ ਦੇ ਦਿੱਤੀ ਹੈ। ਸਿਵਲ ਹਸਪਤਾਲ ਕਪੂਰਥਲਾ ’ਚ ਤਾਇਨਾਤ ਸਹਾਇਕ ਸਿਵਲ ਸਰਜਨ ਸਮੇਤ ਇਕ ਹੋਰ ਹੈਲਥ ਵਰਕਰ ਦੇ ਪਾਜ਼ੇਟਿਵ ਪਾਏ ਜਾਣ ਨਾਲ ਹੁਣ ਹਸਪਤਾਲ ’ਚ ਦਹਿਸ਼ਤ ਵੱਧ ਗਈ ਹੈ। ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਵਾਲੇ ਡਾਕਟਰਾਂ ਦੇ ਲਪੇਟ ’ਚ ਆਉਣ ਨਾਲ ਲੋਕਾਂ ’ਚ ਡਰ ਦਾ ਮਾਹੌਲ ਕਾਫੀ ਵੱਧ ਗਿਆ ਹੈ। ਸ਼ਨੀਵਾਰ ਨੂੰ ਜ਼ਿਲੇ ’ਚ ਕੋਰੋਨਾ ਕਾਰਨ ਇਕ ਮਰੀਜ਼ ਦੀ ਜਲੰਧਰ ਦੇ ਨਿਜੀ ਹਸਪਤਾਲ ’ਚ ਮੌਤ ਹੋ ਗਈ ਹੈਥ। ਜਿਸ ਨਾਲ ਮੌਤਾ ਦੀ ਗਿਣਤੀ 21 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਜ਼ਿਲੋ ’ਚ ਸ਼ਨੀਵਾਰ ਨੂੰ 20 ਤੇ ਐਤਵਾਰ ਨੂੰ 13 ਨਵੇਂ ਕੋਰੋਨਾ ਮਰੀਜ਼ ਪਾਏ ਗਏ ਹਨ। ਇਨ੍ਹਾਂ ਦੋ ਦਿਨਾਂ ਦੌਰਾਨ ਕੁੱਲ 33 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ’ਚ ਅੰਮ੍ਰਿਤਸਰ ਤੋਂ ਪ੍ਰਾਪਤ ਰਿਪੋਰਟ ’ਚ 23, ਟਰੂਨਾਟ ਮਸ਼ੀਨ ਨਾਲ 3, ਐਂਟੀਜਨ ਮਸ਼ੀਨ ਨਾਲ 3 ਤੇ ਜਲੰਧਰ ਤੋਂ 2 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚ 43 ਸਾਲਾ ਪੁਰਸ਼ ਆਦਰਸ਼ ਨਗਰ ਕਪੂਰਥਲਾ, 48 ਸਾਲਾ ਪੁਰਸ਼ ਸਦਰ ਥਾਣਾ ਕਪੂਰਥਲਾ, 40 ਸਾਲਾ ਪੁਰਸ਼ ਗ੍ਰੀਨ ਐਵੀਨਿਊ ਕਪੂਰਥਲਾ, 27 ਸਾਲਾ ਮਹਿਲਾ ਅਜੀਤ ਨਗਰ ਕਪੂਰਥਲਾ, 45 ਸਾਲਾ ਪੁਰਸ਼, 21 ਸਾਲਾ ਪੁਰਸ਼, 27 ਸਾਲਾ ਪੁਰਸ਼, 52 ਸਾਲਾ ਪੁਰਸ਼ ਪਟੇਲ ਨਗਰ ਕਪੂਰਥਲਾ, 43 ਸਾਲਾ ਪੁਰਸ਼ ਸ਼ੇਖੂਪੁਰ ਕਪੂਰਥਲਾ, 40 ਸਾਲਾ ਪੁਰਸ਼, 63 ਸਾਲਾ ਪੁਰਸ਼ ਲਾਟੀਆਂਵਾਲ ਸੁਲਤਾਨਪੁਰ ਲੋਧੀ, ਜ਼ਿਲਾ ਕਪੂਰਥਲਾ ਸ਼ਾਮਲ ਹਨ। ਉੱਥੇ ਹੀ ਸਿਵਲ ਸਰਜਨ ਦਫਤਰ ਕਪੂਰਥਲਾ ’ਚ ਤਾਇਨਾਤ 58 ਸਾਲਾ ਮਹਿਲਾ (ਸਹਾਇਕ ਸਿਵਲ ਸਰਜਨ) ਤੇ ਇਕ ਹੋਰ ਹੈਲਥ ਕਰਮਚਾਰੀ ਪਾਜੇਟਿਵ ਪਾਇਆ ਗਿਆ।
ਇਸ ਤੋਂ ਇਲਾਵਾ ਇੱਕ ਸ਼ਾਲੀਮਾਰ ਬਾਗ ਐਵੀਨਿਊ ’ਚ ਰਹਿਣ ਵਾਲੀ 52 ਸਾਲਾ ਮਹਿਲਾ ਦੀ ਐਂਟੀਜਨ ਮਸ਼ੀਨ ਨਾਲ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਉੱਥੇ ਹੀ ਬੀਤੇ ਦਿਨੀ ਪਾਜ਼ੇਟਿਵ ਪਾਏ ਗਏ, ਉੱਚਾ ਧੋਡ਼ਾ ਵਾਸੀ 64 ਸਾਲਾ ਪੁਰਸ਼ ਜੋ ਕਿ ਜਲੰਧਰ ਦੇ ਇਕ ਨਿਜੀ ਹਸਪਤਾਲ ’ਚ ਜ਼ੇਰੇ ਇਲਾਜ ਸੀ, ਕਿ ਸ਼ਨੀਵਾਰ ਨੂੰ ਮੌਤ ਹੋ ਗਈ।
ਗੌਰ ਹੋਵੇ ਕਿ ਸ਼ਨੀਵਾਰ ਨੂੰ ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚੋਂ 12 ਮਰੀਜ਼ ਥਾਣਾ ਤਲਵੰਡੀ ਚੌਧਰੀਆਂ ਨਾਲ ਸਬੰਧਤ ਹਨ, ਜਿਸਦੇ ਬਾਅਦ ਸਿਹਤ ਵਿਭਾਗ ਨੇ ਉਕਤ ਥਾਣੇ ਨੂੰ ਕੁਝ ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ।
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ, ਡਾ. ਸੰਦੀਪ ਧਵਨ ਤੇ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸ਼ਨੀਵਾਰ ਨੂੰ ਜ਼ਿਲੇ ਨਾਲ ਸਬੰਧਤ 619 ਲੋਕਾਂ ਦੀ ਸੈਂਪਲਿੰਗ ਕੀਤੀ ਗੲ। ਉੱਥੇ ਹੀ ਐਤਵਾਰ ਨੂੰ 533 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ ’ਚ ਪਾਂਛਟਾ ਤੋਂ 321, ਕਪੂਰਥਲਾ ਤੋਂ 51, ਸੁਲਤਾਨਪੁਰ ਲੋਧੀ ਤੋਂ 14, ਫਗਵਾਡ਼ਾ ਤੋਂ 40, ਕਾਲਾ ਸੰਘਿਆਂ ਤੋਂ 21, ਫੱਤੂਢੀਂਗਾ ਤੋਂ 41 ਤੇ ਜੇਲ ਤੋਂ 34 ਲੋਕਾਂ ਦੀ ਸੈਂਪਲਿੰਗ ਕੀਤੀ ਗਈ।
ਫਗਵਾੜਾ 'ਚ ਕੋਰੋਨਾ ਦਾ ਕਹਿਰ ਜਾਰੀ, 3 ਮਰੀਜ਼ਾਂ ਦੀ ਹੋਈ ਮੌਤ
NEXT STORY