ਚੰਡੀਗੜ੍ਹ — ਹਨੀਪ੍ਰੀਤ ਦੀ ਗ੍ਰਿਫਤਾਰੀ ਵਾਲੇ ਸਥਾਨ ਨੂੰ ਲੈ ਕੇ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਗ੍ਰਿਫਤਾਰੀ ਤੋਂ ਕੁਝ ਘੰਟੇ ਪਹਿਲਾਂ ਦੋ ਟੀ.ਵੀ. ਚੈਨਲਾਂ 'ਚ ਇੰਟਰਵਿਊ ਤੋਂ ਬਾਅਦ ਪਹਿਲਾਂ ਹਰਿਆਣਾ ਪੁਲਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਪੁਲਸ ਦੀ ਸੁਰੱਖਿਆ 'ਚ ਹੈ। ਇਹ ਸਭ ਕੁਝ ਪੰਜਾਬ ਪੁਲਸ ਨੇ ਹਰਿਆਣਾ ਪੁਲਸ ਨੂੰ ਨੀਂਵਾ ਦਿਖਾਉਣ ਲਈ ਕੀਤਾ ਹੈ, ਜਦੋਂਕਿ ਬਾਅਦ 'ਚ ਹਰਿਆਣਾ ਪੁਲਸ ਪਲਟ ਗਈ। ਦੂਸਰੇ ਪਾਸੇ ਪੰਜਾਬ ਪੁਲਸ ਨੇ ਆਪਣੀ ਸਥਿਤੀ ਸਪੱਸ਼ਟ ਕਰਨ ਦੇ ਲਈ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਲੋਂ ਬਿਆਨ ਜਾਰੀ ਕਰਕੇ ਕਿਹਾ ਕਿ ਹਨੀਪ੍ਰੀਤ ਦੀ ਗ੍ਰਿਫਤਾਰੀ 'ਚ ਪੰਜਾਬ ਪੁਲਸ ਦਾ ਕੋਈ ਹੱਥ ਨਹੀਂ ਹੈ ਅਤੇ ਨਾ ਹੀ ਉਹ ਪੰਜਾਬ ਪੁਲਸ ਦੇ ਕੋਲ ਸੀ। ਸੂਤਰਾਂ ਦਾ ਕਹਿਣਾ ਹੈ ਕਿ ਹਨੀਪ੍ਰੀਤ ਦਾ ਟੀ.ਵੀ. ਚੈਨਲਾਂ 'ਤੇ ਇੰਟਰਵਿਊ ਅਤੇ ਉਸਨੂੰ ਪੰਜਾਬ ਪੁਲਸ ਦੇ ਜ਼ਰੀਏ ਕਾਨੂੰਨੀ ਰੂਪ ਨਾਲ ਹਰਿਆਣਾ ਪੁਲਸ ਦੇ ਹਵਾਲੇ ਕਰਨ ਦਾ ਸਾਰਾ ਪਲਾਨ ਆਈ.ਪੀ.ਐੱਸ ਅਧਿਕਾਰੀ ਅਤੇ ਇਕ ਵਕੀਲ ਵਲੋਂ ਬਣਾਇਆ ਗਿਆ ਇਕ ਪਲਾਨ ਕਿਹਾ ਜਾ ਰਿਹਾ ਹੈ। ਹਾਲਾਂਕਿ ਸਕਰਿਪਟ ਦਾ ਕੁਝ ਹਿੱਸਾ ਤਾਂ ਕਾਮਯਾਬ ਰਿਹਾ ਪਰ ਹਰਿਆਣਾ ਪੁਲਸ ਦੇ ਹਵਾਲੇ ਕਰਨ ਵਾਲੇ ਮਾਮਲੇ 'ਚ ਗੜਬੜ ਹੋ ਗਈ। ਇਸ ਗੜਬੜ ਦੇ ਪਿੱਛੇ ਸਿਆਸੀ ਦਬਾਅ ਦੱਸਿਆ ਜਾ ਰਿਹਾ ਹੈ।
ਸੂਤਰਾਂ ਦੀ ਮੰਨਿਏ ਤਾਂ ਵਕੀਲ ਸਾਹਬ ਦੇ ਜ਼ਰੀਏ ਹੀ ਹਨੀਪ੍ਰੀਤ ਦਾ ਇੰਟਰਵਿਊ ਕਰਵਾਇਆ ਗਿਆ, ਤਾਂ ਜੋ ਅਦਾਲਤ 'ਚ ਸਰੰਡਰ ਤੋਂ ਪਹਿਲਾਂ ਮਾਹੌਲ ਬਣਾਇਆ ਜਾ ਸਕੇ। ਪਰ ਇੰਟਰਵਿਊ ਸਾਹਮਣੇ ਆਉਣ ਤੋਂ ਬਾਅਦ ਹਰਿਆਣਾ ਪੁਲਸ ਹਰਕਤ 'ਚ ਆ ਗਈ ਅਤੇ ਖੁਫੀਆ ਸੂਚਨਾ ਦੇ ਅਧਾਰ 'ਤੇ ਪਤਾ ਲਗਾਇਆ ਗਿਆ ਕਿ ਹਨੀਪ੍ਰੀਤ ਮੋਹਾਲੀ ਦੇ ਇਲਾਕੇ 'ਚ ਹੈ। ਇਸ ਤੋਂ ਬਾਅਦ ਹਰਿਆਣਾ ਪੁਲਸ ਦੇ ਅਧਿਕਾਰੀਆਂ ਵਲੋਂ ਪੰਜਾਬ ਪੁਲਸ ਨਾਲ ਸੰਪਰਕ ਕੀਤਾ ਗਿਆ, ਪਰ ਹੈਂਡਓਵਰ ਕਰਨ ਦੀ ਬਜਾਏ ਰਿਮਾਂਡ 'ਤੇ ਦੇਣ ਦੀ ਗੱਲ ਕਹੀ। ਹਰਿਆਣਾ ਪੁਲਸ ਦੀ ਸਾਖ ਨੂੰ ਦੇਖਦੇ ਹੋਏ ਹਰਿਆਣਾ ਪੁਲਸ ਅਧਿਕਾਰੀਆਂ ਵਲੋਂ ਮੁੱਖ ਮੰਤਰੀ ਪੱਧਰ 'ਤੇ ਸੂਚਨਾ ਸਾਂਝੀ ਕੀਤੀ ਗਈ। ਪਤਾ ਲੱਗਾ ਕਿ ਸਿਆਸੀ ਅਤੇ ਪ੍ਰਸ਼ਾਸਨਿਕ ਕਿਰਕਰੀ ਤੋਂ ਬਚਣ ਲਈ ਹਰਿਆਣਾ ਸਰਕਾਰ ਵਲੋਂ ਕੇਂਦਰੀ ਨੇਤਾਵਾਂ ਨਾਲ ਸੰਪਰਕ ਕੀਤਾ ਅਤੇ ਸਿਆਸੀ ਦਬਾਅ ਕੰਮ ਕਰ ਗਿਆ। ਪੰਜਾਬ ਦੇ ਸਿਆਸੀ ਰਾਜਨੇਤਾਵਾਂ ਨੂੰ ਵੀ ਹਨੀਪ੍ਰੀਤ ਦੀ ਪੰਜਾਬ 'ਚ ਗ੍ਰਿਫਤਾਰੀ ਨੁਕਸਾਨਦਾਇਕ ਲੱਗੀ ਅਤੇ ਉਸਦੇ ਮੁਤਾਬਕ ਪੰਜਾਬ ਪੁਲਸ ਨੂੰ ਬਿਨ੍ਹਾਂ ਕ੍ਰੈਡਿਟ ਲਏ ਹਨੀਪ੍ਰੀਤ ਨੂੰ ਹਰਿਆਣਾ ਪੁਲਸ ਤੱਕ ਪਹੁੰਚਾਉਣ ਲਈ ਕਿਹਾ ਗਿਆ।
ਗਠਬੰਧਨ ਰੈਲੀ 'ਚ ਕਾਲੀਆਂ ਝੰਡੀਆਂ ਲੈ ਕੇ ਪਹੁੰਚੀਆਂ ਔਰਤਾਂ
NEXT STORY