ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਦੀ ਕੰਧ 'ਤੇ ਅੱਜ ਦੇਸ਼ ਵਿਰੋਧੀ ਨਾਅਰੇ ਲਿਖੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸ ਦੇਈਏ ਕਿ ਐੱਸ. ਐਫ. ਜੇ. ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਪਾ ਕੇ ਇਹ ਦਾਅਵਾ ਕੀਤਾ ਸੀ ਕਿ ਸਰਕਾਰੀ ਕਾਲਜ ਦੀ ਕੰਧ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਹਨ। ਇਸ ਸਬੰਧੀ ਜਦੋਂ ਅੱਜ ਸਵੇਰੇ ਪੁਲਸ ਅਤੇ ਖ਼ੁਫੀਆ ਏਜੰਸੀਆਂ ਵੱਲੋਂ ਸਰਚ ਕੀਤੀ ਗਈ ਤਾਂ ਸਰਕਾਰੀ ਕਾਲਜ ਵਿਖੇ ਖੇਤੀਬਾੜੀ ਵਿਭਾਗ ਦੀ ਪ੍ਰੈਕਟੀਕਲ ਲਈ ਰੱਖੇ ਇਕ ਹਿੱਸੇ ਵਿਚ ਕਾਲਜ ਵਾਲੇ ਪਾਸੇ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਨਜ਼ਰ ਆਏ।
ਇਹ ਵੀ ਪੜ੍ਹੋ- ਫਰੀਦਕੋਟ 'ਚ ਸੰਘਣੀ ਧੁੰਦ ਦੌਰਾਨ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ ਕਾਰ ਨਾਲ ਹੋਈ ਭਿਆਨਕ ਟੱਕਰ
ਇਸ ਦੌਰਾਨ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਸਬੰਧੀ ਵੀ ਲਿਖਿਆ ਗਿਆ। ਇਸ ਦੌਰਾਨ ਇਹ ਵੀ ਲਿਖਿਆ ਗਿਆ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ। ਇਸ ਦੌਰਾਨ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਨਾਅਰੇ ਮਿਟਾਏ ਗਏ।
ਇਹ ਵੀ ਪੜ੍ਹੋ- ਉੱਜੜ ਗਿਆ ਹੱਸਦਾ-ਖੇਡਦਾ ਪਰਿਵਾਰ, ਫਾਜ਼ਿਲਕਾ ਵਿਖੇ ਭਿਆਨਕ ਹਾਦਸੇ 'ਚ 3 ਬੱਚਿਆਂ ਦੀ ਦਰਦਨਾਕ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪਟਿਆਲਾ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਸਵੇਰੇ ਖੇਤਾਂ ’ਚ ਗਏ ਕਿਸਾਨ ਦੇ ਖੂਨ ਦੀਆਂ ਧਾਰਾਂ ਦੇਖ ਉੱਡੇ ਹੋਸ਼
NEXT STORY