ਜਲੰਧਰ, (ਮਹੇਸ਼)- ਬੀ. ਐੱਮ. ਸੀ. ਚੌਕ ਕੋਲ ਏ. ਪੀ. ਜੇ. ਕਾਲਜ ਦੇ ਸਾਹਮਣੇ ਪੁਲ 'ਤੇ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਦੀ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਪਲਟ ਗਈ। ਮੌਕੇ 'ਤੇ ਪੁੱਜੇ ਥਾਣਾ ਡਵੀਜ਼ਨ ਨੰਬਰ 4 ਦੇ ਏ. ਐੱਸ. ਆਈ. ਸੁੱਚਾ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਕਾਰ ਸਵਾਰ ਵਿਅਕਤੀ ਦਾ ਬਚਾਅ ਹੋ ਗਿਆ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਾਰ ਸਵਾਰ ਵਿਅਕਤੀ ਉਨ੍ਹਾਂ ਦੇ ਉਥੇ ਪਹੁੰਚਣ ਤੋਂ ਪਹਿਲਾਂ ਹੀ ਉਥੋਂ ਜਾ ਚੁੱਕਾ ਸੀ।
ਪੁਲਸ ਮੁਤਾਬਿਕ ਕਾਰ ਸਵਾਰ ਵਿਅਕਤੀ ਪੁਲਸ ਮੁਲਾਜ਼ਮ ਨਹੀਂ ਹੈ ਸਗੋਂ ਇਹ ਆਪਣੇ ਕਿਸੇ ਰਿਸ਼ਤੇਦਾਰ ਪੁਲਸ ਮੁਲਾਜ਼ਮ ਦੀ ਕਾਰ ਲੈ ਕੇ ਆਇਆ ਸੀ। ਕਾਰ 'ਤੇ ਪੰਜਾਬ ਪੁਲਸ ਦਾ ਸਟਿੱਕਰ ਲੱਗਾ ਹੋਇਆ ਸੀ। ਕਿਹਾ ਜਾ ਰਿਹਾ ਹੈ ਕਿ ਕਾਰ ਸਵਾਰ ਵਿਅਕਤੀ ਨੇ ਪੁਲ ਦੇ ਹੇਠੋਂ ਨਿਕਲਣਾ ਸੀ। ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਉਹ ਪੁਲ 'ਤੇ ਚੜ੍ਹ ਗਿਆ ਤੇ ਕਾਰ ਪਲਟ ਗਈ। ਪੁਲਸ ਨੇ ਇਸ ਸਬੰਧ ਵਿਚ ਕੋਈ ਪੁਲਸ ਕਾਰਵਾਈ ਨਹੀਂ ਕੀਤੀ।
ਨਗਰ ਨਿਗਮ ਨੇ ਭੇਜੇ ਮੈਰਿਜ ਪੈਲੇਸ ਮਾਲਕਾਂ ਨੂੰ ਨੋਟਿਸ
NEXT STORY