ਅੰਮ੍ਰਿਤਸਰ, (ਅਰੁਣ)- ਐਕਟਿਵਾ 'ਤੇ ਆ ਰਹੇ 2 ਦੋਸਤਾਂ ਦਾ ਰਸਤਾ ਰੋਕ ਕੇ 3 ਅਣਪਛਾਤੇ ਲੁਟੇਰਿਆਂ ਨੇ ਹਥਿਆਰ ਦੀ ਨੋਕ 'ਤੇ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਲਏ। ਮੋਹਕਮਪੁਰਾ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਰਾਜ ਕੁਮਾਰ ਨੇ ਦੱਸਿਆ ਕਿ ਉਹ ਤੇ ਉਸ ਦਾ ਦੋਸਤ ਐਕਟਿਵਾ 'ਤੇ ਗਰੇਵਾਲ ਫਾਰਮ ਤੋਂ ਵਾਪਸ ਆ ਰਹੇ ਸਨ ਕਿ ਸ਼ਰਮਾ ਢਾਬੇ ਨੇੜੇ ਪੁੱਜਣ 'ਤੇ ਪਿੱਛੋਂ ਆਏ 3 ਅਣਪਛਾਤੇ ਨੌਜਵਾਨਾਂ ਨੇ ਉਸ ਦਾ ਰਸਤਾ ਰੋਕ ਲਿਆ ਅਤੇ ਹਥਿਆਰ ਦੀ ਨੋਕ 'ਤੇ 7 ਹਜ਼ਾਰ ਨਕਦ, 30 ਗ੍ਰਾਮ ਸੋਨੇ ਦੇ ਗਹਿਣੇ, ਆਧਾਰ ਕਾਰਡ, 4 ਏ. ਟੀ. ਐੱਮ. ਕਾਰਡ ਤੇ 2 ਮੋਬਾਇਲ ਖੋਹ ਕੇ ਦੌੜ ਗਏ। ਥਾਣਾ ਰਾਮਬਾਗ ਵਿਖੇ ਮਾਮਲਾ ਦਰਜ ਕਰ ਕੇ ਪੁਲਸ ਲੁਟੇਰਿਆਂ ਦੀ ਭਾਲ ਕਰ ਰਹੀ ਹੈ।
19 ਸਾਲ ਪਹਿਲਾਂ ਸਰਕਾਰੀ ਖਜ਼ਾਨੇ 'ਚੋਂ 1.10 ਕਰੋੜ ਦੇ ਫਰਜ਼ੀ ਬਿੱਲ ਪਾਸ ਕਰਵਾਉਣ ਵਾਲੇ 4 ਦੋਸ਼ੀਆਂ ਨੂੰ 7 ਸਾਲ ਦੀ ਕੈਦ
NEXT STORY