ਫਾਜ਼ਿਲਕਾ : ਫਾਜ਼ਿਲਕਾ 'ਚ ਭਾਰਤ-ਪਾਕਿ ਸਰਹੱਦ 'ਤੇ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਭਾਰਤ-ਪਾਕਿ ਸਰਹੱਦ ਦੀ ਬੀ. ਓ. ਪੀ. ਮੁਹਾਰਸੋਨਾ ਨੇੜੇ ਪਾਕਿਸਤਾਨ ਵਲੋਂ ਡੋਰਨ ਨੇ ਭਾਰਤੀ ਇਲਾਕੇ 'ਚ ਘੁਸਪੈਠ ਕੀਤੀ ਹੈ। ਇਸ ਦੌਰਾਨ ਬੀ. ਐੱਸ. ਐੱਫ. ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ ਅਤੇ ਹੁਣ ਇਲਾਕੇ 'ਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਬੀ. ਐੱਸ. ਐੱਫ. ਨੇ 3 ਪਿਸਤੌਲਾਂ ਅਤੇ 7 ਮੈਗਜ਼ੀਨ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ ਮਗਰੋਂ ਵੀ ਗਰਮਾਈ ਰਹੇਗੀ ਪੰਜਾਬ ਦੀ ਸਿਆਸਤ, ਤੁਰੰਤ ਬਾਅਦ ਫਿਰ ਪੈਣਗੀਆਂ ਵੋਟਾਂ
ਬੀ. ਐੱਸ. ਐੱਫ. ਦੇ ਅਧਿਕਾਰੀ ਐੱਮ. ਐੱਸ. ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਦੇਰ ਰਾਤ ਪਾਕਿਸਤਾਨ ਵੱਲੋਂ ਇਕ ਡਰੋਨ ਨੇ ਭਾਰਤੀ ਇਲਾਕੇ 'ਚ ਘੁਸਪੈਠ ਕੀਤੀ ਹੈ। ਜਿਵੇਂ ਹੀ ਸਰਹੱਦ 'ਤੇ ਜਵਾਨਾਂ ਨੂੰ ਇਸ ਦੀ ਭਣਕ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਫਾਇਰਿੰਗ ਕਰ ਦਿੱਤੀ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਨਤੀਜੇ : 'ਆਪ' ਦੇ ਮੋਹਿੰਦਰ ਭਗਤ ਨੂੰ ਵੱਡੀ ਲੀਡ, ਅਕਾਲੀ ਦਲ ਦੀ ਹਾਲਤ ਪਤਲੀ (ਵੀਡੀਓ)
ਹੁਣ ਡਰੋਨ ਕਿੱਥੇ ਹੈ, ਵਾਪਸ ਮੁੜਿਆ ਹੈ ਜਾਂ ਫਿਰ ਡਿੱਗ ਗਿਆ ਹੈ, ਇਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਲਾਕੇ ਨੂੰ ਵੀ ਸੀਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਰੋਨ ਜ਼ਰੀਏ ਪਾਕਿਸਤਾਨ ਤੋਂ ਭਾਰਤ ਨੂੰ ਹਥਿਆਰ ਸਪਲਾਈ ਕੀਤੇ ਜਾ ਰਹੇ ਸਨ। ਇਸ ਨਾਪਾਕ ਕੋਸ਼ਿਸ਼ ਨੂੰ ਬੀ. ਐੱਸ. ਐੱਫ. ਨੇ ਨਾਕਾਮ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਨੇ ਹਰਾਇਆ ਸ਼ੀਤਲ ਅੰਗੁਰਾਲ! ਜਾਣੋ ਉਹ ਵੱਡਾ ਕਾਰਣ ਜਿਸ ਕਰਕੇ ਗੜ੍ਹ 'ਚ ਮਿਲੀ ਕਰਾਰੀ ਹਾਰ
NEXT STORY