ਬਟਾਲਾ (ਬੇਰੀ, ਵਿਪਨ)- ਗੁਰਦਾਸਪੁਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਵਲੋਂ ਬਟਾਲਾ ਦੇ ਨਿਰਪ੍ਰੀਤ ਸਿੰਘ ਦਾ ਫੌਜ 'ਚ ਲੈਫਟੀਨੈਂਟ ਬਣਨ 'ਤੇ ਪ੍ਰਧਾਨ ਬਲਦੇਵ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਸਨਮਾਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਪ੍ਰਧਾਨ ਬਲਦੇਵ ਸਿੰਘ ਬੁੱਟਰ ਅਤੇ ਸਕੱਤਰ ਅਸ਼ਵਨੀ ਕੁਮਾਰ ਵਲੋ ਨਿਰਪ੍ਰੀਤ ਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਨਿਰਪ੍ਰੀਤ ਸਿੰਘ ਨੇ ਦੱਸਿਆ ਕਿ ਇੰਡੀਅਨ ਮਿਲਟਰੀ ਅਕੈਡਮੀ ਦੇਹਾਦੂਨ ਪਾਸਿੰਗ ਆਊਟ ਪਰੇਡ 'ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਲੈਫਟੀਨੈਂਟ ਦੇ ਤੌਰ 'ਤੇ ਕਮਿਸ਼ਨ ਮਿਲਿਆ ਹੈ।
ਪੜ੍ਹੋ ਇਹ ਵੀ ਖ਼ਬਰ - ਦੀਨਾਨਗਰ ’ਚ ਵੱਡੀ ਵਾਰਦਾਤ: ਵਿਅਕਤੀ ਦਾ ਕਤਲ ਕਰ ਬੋਰੀ ’ਚ ਬੰਨ੍ਹੀ ਲਾਸ਼, ਇੰਝ ਖੁੱਲ੍ਹਿਆ ਭੇਤ
ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਬੁੱਟਰ ਤੇ ਸਕੱਤਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਨਿਰਪ੍ਰੀਤ ਸਿੰਘ ਦੇ ਲੈਫਟੀਨੈਂਟ ਬਣਨ ਨਾਲ ਗੁਰਦਾਸਪੁਰ ਜ਼ਿਲ੍ਹੇ ਦਾ ਨਾਮ ਰੋਸ਼ਨ ਹੋਇਆ ਹੈ ਅਤੇ ਜ਼ਿਲ੍ਹਾ ਵਾਸੀਆਂ ਨੂੰ ਨਿਰਪ੍ਰੀਤ ਸਿੰਘ 'ਤੇ ਮਾਣ ਹੈ। ਇਸ ਪ੍ਰੋਗਰਾਮ ’ਚ ਸਕੱਤਰ ਅਸ਼ਵਨੀ ਕੁਮਾਰ, ਜੈਸ਼ਿਵ, ਪ੍ਰਦੀਪ ਚੀਮਾ, ਸੁਮਿਤ ਭਾਰਦਵਾਜ, ਡਾ. ਭੂਸ਼ਣ ਯਾਦਵ, ਵਿਪਨ ਪੁਰੀ, ਕੌਂਸਲਰ ਗੁਰਪ੍ਰੀਤ ਸ਼ਾਨਾ, ਜਤਿੰਦਰ ਮਾਰਸ਼ਲ, ਜਤਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦਾ ਕਤਲ, ਲਾਸ਼ਾਂ ਘਸੀਟ ਕੇ ਖੇਤਾਂ ’ਚ ਸੁੱਟੀਆਂ
ਪ੍ਰੋਗਰਾਮ 'ਚ ਨਿਰਪ੍ਰੀਤ ਨੂੰ ਐਸੋਸੀਏਸ਼ਨ ਵਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਡਾ. ਭੂਸ਼ਨ ਯਾਦਵ ਨੇ ਕੀਤਾ। ਇਸ ਮੌਕੇ ਖੁਸ਼ਹਾਲ ਪਠਾਨੀਆ, ਗੌਰਵ ਸਭਰਵਾਲ, ਸੁਖਪ੍ਰੀਤ ਸਿੰਘ, ਬਲਵਿੰਦਰ ਮਹਿਤਾ, ਅਰੁਣ ਸ਼ਰਮਾ, ਨਵਦੀਪ ਸਿੰਘ ਆਦਿ ਹਾਜ਼ਰ ਸਨ।
ਵਿਦੇਸ਼ ’ਚ ਪੜ੍ਹਾਈ ਲਈ ਤਿਆਰ 50 ਹਜ਼ਾਰ ਵਿਦਿਆਰਥੀਆਂ ਲਈ ਰਾਹਤ ਲਿਆਇਆ ਕੈਪਟਨ ਦਾ ਫੈਸਲਾ
NEXT STORY