ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਹਰੀ ਚੰਦ ਅਰੋੜਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖਾਸ ਦੋਸਤ ਆਰੂਸਾ ਆਲਮ ਦਾ ਭਾਰਤ 'ਚ ਰਹਿਣਾ ਰਾਸ ਨਹੀਂ ਆ ਰਿਹਾ, ਇਸ ਲਈ ਆਰੂਸਾ ਆਲਮ ਦੇ ਵੀਜ਼ੇ ਦੀ ਮਿਆਦ ਨਾ ਵਧਾਉਣ ਲਈ ਹਰੀ ਚੰਦ ਅਰੋੜਾ ਨੇ ਭਾਰਤ ਸਰਕਾਰ ਨੂੰ ਇਕ ਚਿੱਠੀ ਲਿਖੀ ਹੈ। ਆਰੂਸਾ ਦੇ ਭਾਰਤ 'ਚ ਰਹਿਣ ਸਬੰਧੀ ਵੀਜ਼ੇ ਨੂੰ ਇਕ ਸਾਲ ਤੱਕ ਵਧਾਏ ਜਾਣ ਖਿਲਾਫ ਅਰੋੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀ ਚਿੱਠੀ 'ਚ ਅਪੀਲ ਕੀਤੀ ਹੈ ਕਿ ਆਰੂਸਾ ਆਲਮ ਦੇ ਵੀਜ਼ਾ ਨੂੰ ਵਿਸਥਾਰ ਦਿੱਤੇ ਜਾਣ 'ਤੇ ਪੁਨਰ ਵਿਚਾਰ ਕੀਤਾ ਜਾਵੇ।
ਅਰੋੜਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਨੂੰ ਸੋਮਵਾਰ ਨੂੰ ਮੀਡੀਆ ਅੱਗੇ ਜਾਰੀ ਕੀਤਾ। ਇਸ ਚਿੱਠੀ 'ਚ ਉਨ੍ਹਾਂ ਨੇ ਆਰੂਸਾ ਦੇ ਵੀਜ਼ੇ ਦੀ ਮਿਆਦ ਇਕ ਸਾਲ ਵਧਾਏ ਜਾਣ ਸਬੰਧੀ ਮੀਡੀਆ 'ਚ ਪ੍ਰਕਾਸ਼ਿਤ ਖਬਰਾਂ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਕੇਂਦਰੀ ਮੰਤਰੀ ਦੀਆਂ ਸਿਫਾਰਿਸ਼ਾਂ 'ਤੇ ਆਰੂਸਾ ਦਾ ਵੀਜ਼ਾ ਇਕ ਸਾਲ ਲਈ ਵਧਾ ਦਿੱਤਾ ਗਿਆ ਹੈ।
ਆਪਣੀ ਚਿੱਠੀ 'ਚ ਖੁਫੀਆ ਏਜੰਸੀਆਂ ਤੋਂ ਆਰੂਸਾ ਆਲਮ ਦੀ ਜਾਂਚ ਕਰਾਏ ਜਾਣ ਦੀ ਮੰਗ ਕਰਦੇ ਹੋਏ ਅਰੋੜਾ ਨੇ ਕਿਹਾ ਕਿ ਵੀਜ਼ੇ ਨੂੰ ਵਾਰ-ਵਾਰ ਵਿਸਥਾਰ ਦੇਣਾ ਜਨਤਾ ਦੇ ਹਿੱਤ 'ਚ ਨਹੀਂ ਹੈ। ਇਸ ਚਿੱਠੀ 'ਚ ਅਰੋੜਾ ਨੇ ਸਾਲ 2017 'ਚ ਮੁੱਖ ਮੰਤਰੀ ਕੈਪਟਨਅਮਰਿੰਦਰ ਸਿੰਘ ਦੇ 'ਸਹੁੰ ਚੁੱਕ ਸਮਾਰੋਹ' 'ਚ ਆਰੂਸਾ ਦੀ ਵਿਸ਼ੇਸ਼ ਮੌਜੂਦਗੀ ਅਤੇ ਹਾਲ ਹੀ 'ਚ ਕੈਪਟਨ ਅਤੇ ਆਰੂਸਾ ਆਲਮ ਵਲੋਂ ਮਨਾਲੀ 'ਚ ਇਕੱਠੇ ਜਨਮਦਿਨ ਮਨਾਉਣ ਦੀਆਂ ਰਿਪੋਰਟਾਂ ਦਾ ਵੀ ਜ਼ਿਕਰ ਕੀਤਾ ਹੈ।
ਕੈਬਨਿਟ ਦੀ ਸਬ ਕਮੇਟੀ ਦਾ ਅਹਿਮ ਫੈਸਲਾ, ''ਨਾ ਡਿਗਾਏ ਜਾਣ ਬਿਨਾਂ ਨਕਸ਼ੇ ਵਾਲੇ ਮਕਾਨ''
NEXT STORY