ਫਾਜ਼ਿਲਕਾ(ਲੀਲਾਧਰ)-ਥਾਣਾ ਸਿਟੀ ਪੁਲਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਐੱਚ. ਸੀ. ਹਰਬੰਸ ਸਿੰਘ 9 ਜੂਨ ਨੂੰ ਰਾਤ ਲਗਭਗ 9.30 ਵਜੇ ਜਦੋਂ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ ਤਾਂ ਗੁਪਤ ਸੂਚਨਾ ਮਿਲੀ ਕਿ ਸੂਰਜ ਕੁਮਾਰ ਵਾਸੀ ਪਿੰਡ ਰਾਮ ਪੁਰਾ ਨਾਜਾਇਜ਼ ਸ਼ਰਾਬ ਮੋਟਾ ਸੰਤਰਾ ਵੇਚਣ ਦਾ ਆਦਿ ਹੈ। ਜਿਸ 'ਤੇ ਪੁਲਸ ਨੇ ਸਥਾਨਕ ਬਾਰਡਰ ਰੋਡ 'ਤੇ ਸਥਿਤ ਝੀਂਵਰਾ ਮੁਹੱਲਾ ਨੇੜੇ ਉਕਤ ਵਿਅਕਤੀ ਤੋਂ 23 ਬੋਤਲਾਂ ਸ਼ਰਾਬ ਦੇਸੀ ਮੋਟਾ ਸੰਤਰਾ ਬਰਾਮਦ ਕੀਤੀ। ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਖਿਲਾਫ਼ ਐਕਸਾਇਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮੋਦੀ ਨੇ ਕਰਜ਼ਾ ਮੁਆਫੀ ਦਾ ਕੋਈ ਵਾਅਦਾ ਨਹੀਂ ਸੀ ਕੀਤਾ : ਹਰਸਿਮਰਤ
NEXT STORY