ਮੱਖੂ(ਵਾਹੀ)-ਮੱਖੂ ਪੁਲਸ ਨੇ ਗੁਪਤ ਸੂਚਨਾ ਮਿਲਣ 'ਤੇ ਏ. ਐੱਸ. ਆਈ. ਲਾਲ ਸਿੰਘ ਵਲੋਂ ਅੰਮ੍ਰਿਤਸਰ-ਮੋਗਾ ਤਿਕੋਣੀ 'ਤੇ ਲਾਏ ਨਾਕੇ ਦੌਰਾਨ ਜਦ 2 ਮੋਟਰਸਾਈਕਲ ਸਵਾਰਾਂ ਨੂੰ ਚੈਕਿੰਗ ਦੌਰਾਨ ਰੋਕਿਆ ਤਾਂ ਉਨ੍ਹਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ। ਇਸ ਸਬੰਧੀ ਪੁਲਸ ਥਾਣਾ ਮੱਖੂ ਵਿਖੇ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਥਾਣਾ ਮੁਖੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਚੋਰੀ ਦੇ ਮੋਟਰਸਾਈਕਲ ਪਰਮਜੀਤ ਸਿੰਘ ਉਰਫ਼ ਟੋਨੀ ਪੁੱਤਰ ਜਤਿੰਦਰ ਸਿੰਘ ਵਾਸੀ ਕੋਟ ਈਸੇ ਖਾਂ ਤੋਂ ਲੈ ਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ, ਜਿਸ ਉਪਰੰਤ ਪੁਲਸ ਥਾਣਾ ਮੱਖੂ ਨੇ ਪਰਮਜੀਤ ਸਿੰਘ ਨੂੰ ਵੀ ਕਾਬੂ ਕਰ ਕੇ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਦੇ ਇਕ ਦਰਜਨ ਮੋਟਰਸਾਈਕਲ ਬਰਾਮਦ ਕੀਤੇ ਅਤੇ ਦੋਸ਼ੀਆਂ ਖਿਲਾਫ਼ ਧਾਰਾ 379, 411 ਆਈ. ਪੀ. ਸੀ. ਤਹਿਤ ਪਰਚਾ ਦਰਜ ਕਰ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਨਾਭਾ ਦੀ ਅਤਿ ਸੁਰੱਖਿਅਤ ਜੇਲ 'ਚ ਕੈਦੀ ਨੇ ਲਿਆ ਫਾਹਾ (ਵੀਡੀਓ)
NEXT STORY