ਫਿਰੋਜ਼ਪੁਰ(ਕੁਮਾਰ, ਦਲਜੀਤ)—ਜ਼ਿਲਾ ਫਿਰੋਜ਼ਪੁਰ ਦੀ ਪੁਲਸ ਨੇ ਤਲਵੰਡੀ ਭਾਈ ਚੌਕ, ਬਸਤੀ ਪਠਾਣਾਂ ਵਾਲੀ ਅਤੇ ਦੁਲਚੀ ਕੇ ਰੋਡ 'ਤੇ ਇਕ ਔਰਤ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਤੋਂ ਗਾਂਜਾ, ਨਸ਼ੀਲੀਆਂ ਗੋਲੀਆਂ, ਚੂਰਾ-ਪੋਸਤ ਅਤੇ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਪਾਲ ਸਿੰਘ ਨੇ ਦੱਸਿਆ ਕਿ ਬਿੰਦਰ ਕੌਰ ਨੂੰ ਪੁਲਸ ਨੇ 5 ਕਿਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ। ਦੂਸਰੇ ਪਾਸੇ ਏ. ਐੱਸ. ਆਈ. ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿੱਟੂ ਉਰਫ ਲੋਮੋਟਿਲ ਤੋਂ ਪੁਲਸ ਨੇ 510 ਨਸ਼ੀਲੀਆਂ ਗੋਲੀਆਂ ਬਰਾਮਦ ਕਰਦੇ ਉਸਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮਮਦੋਟ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਸਤੀ ਪਠਾਣਾਂ ਵਾਲੀ ਦੇ ਇਲਾਕੇ ਵਿਚ ਪੁਲਸ ਨੇ ਬੀਤੀ ਸ਼ਾਮ ਕਮਲਜੀਤ ਸਿੰਘ ਨੂੰ 5 ਕਿਲੋ ਚੂਰਾ-ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਸਿਟੀ ਫਿਰੋਜ਼ਪੁਰ ਦੇ ਐੱਚ. ਸੀ. ਰਮਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੇ ਦੁਲਚੀ ਕੇ ਰੋਡ 'ਤੇ ਮਹਿੰਦਰ ਸਿੰਘ ਨੂੰ ਸਵਾ 15 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਦੂਸਰੇ ਪਾਸੇ ਐੱਚ. ਸੀ. ਬਲਦੇਵ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੇ 45 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਇਕ ਬਿਨਾਂ ਨੰਬਰੀ ਮੋਟਰਸਾਈਕਲ ਕਬਜ਼ੇ 'ਚ ਲਿਆ ਹੈ, ਜਦਕਿ ਦੋਸ਼ੀ ਪੁਲਸ ਨੂੰ ਦੇਖਦੇ ਫਰਾਰ ਹੋ ਗਿਆ। ਫੜੇ ਗਏ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕੀਤੇ ਹਨ। ਇਸੇ ਤਰ੍ਹਾਂ ਪਿੰਡ ਕਰਮਿੱਤੀ ਰੋਡ 'ਤੇ ਪੁਲਸ ਨੇ ਅਫੀਮ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਘੱਲਖੁਰਦ ਦੇ ਏ. ਐੱਸ. ਆਈ. ਗੁਰਦੀਪ ਸਿੰਘ (ਤਲਵੰਡੀ ਭਾਈ) ਨੇ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਪਰਮਜੀਤ ਉਰਫ ਪੰਮਾ ਪੁੱਤਰ ਸ਼ਿੰਗਾਰਾ ਸਿੰਘ ਨੂੰ ਕਾਬੂ ਕਰਕੇ ਜਦ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 40 ਗ੍ਰਾਮ ਅਫੀਮ ਬਰਾਮਦ ਹੋਈ। ਫੜੇ ਗਏ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਧੋਖਾਦੇਹੀ ਦੇ ਮਾਮਲੇ 'ਚ 2 ਖਿਲਾਫ ਕੇਸ ਦਰਜ
NEXT STORY