ਅਬੋਹਰ(ਰਹੇਜਾ)-ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਸਣੇ 3 ਲੋਕਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ 'ਚੋਂ 1 ਵਿਅਕਤੀ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ। ਪੁਲਸ ਨੇ ਤਿੰਨਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖੁਈਆਂ ਸਰਵਰ ਦੇ ਹੈੱਡ ਕਾਂਸਟੇਬਲ ਵਿਨੋਦ ਕੁਮਾਰ ਬੀਤੀ ਸ਼ਾਮ ਨੂੰ ਪੁਲਸ ਪਾਰਟੀ ਸਣੇ ਪੱਨੀਵਾਲਾ ਮਾਹਲਾ ਦੇ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਿਹਾ ਇਕ ਨੌਜਵਾਨ ਪੁਲਸ ਨੂੰ ਵੇਖ ਕੇ ਭੱਜਣ ਲਗਾ ਤਾਂ ਪੁਲਸ ਨੇ ਉਸਨੂੰ ਕਾਬੂ ਕਰ ਕੇ ਉਸਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 20 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਪਛਾਣ ਬੁਧਰਾਮ ਪੁੱਤਰ ਪਿਰਥੀਰਾਜ ਵਾਸੀ ਪਿੰਡ ਪੱਨੀਵਾਲਾ ਮਾਹਲਾ ਵਜੋਂ ਹੋਈ। ਇਸੇ ਤਰ੍ਹਾਂ ਥਾਣਾ ਬਹਾਵਵਾਲਾ ਦੇ ਹੈੱਡ ਕਾਂਸਟੇਬਲ ਰਾਜਪਾਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਅਮਰਪੁਰਾ ਦਾ ਰਾਜ ਕੁਮਾਰ ਪੁੱਤਰ ਭਾਗੀਰਥ ਰਾਜਸਥਾਨ ਤੋਂ ਸ਼ਰਾਬ ਲਿਆ ਕੇ ਨਾਜਾਇਜ਼ ਤਰੀਕੇ ਨਾਲ ਵੇਚ ਰਿਹਾ ਹੈ, ਜਿਸ 'ਤੇ ਪੁਲਸ ਨੇ ਰਾਜੂ ਨੂੰ ਪਿੰਡ 'ਚ ਹੀ ਸ਼ਰਾਬ ਵੇਚਦੇ ਹੋਏ ਦਬੋਚ ਲਿਆ। ਉਧਰ, ਥਾਣਾ ਨੰਬਰ 1 ਦੀ ਪੁਲਸ ਨੇ ਨੇੜੇ ਬਾਬਾ ਦੀਪ ਸਿੰਘ ਢਾਬਾ ਮਲੋਟ ਰੋਡ 'ਤੇ ਗਸ਼ਤ ਦੌਰਾਨ ਵਕੀਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪੰਜਪੀਰ ਗਲੀ ਨੰਬਰ 7 ਅਬੋਹਰ ਨੂੰ ਸਵਾ 8 ਬੋਤਲ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਹੈ। ਕਥਿਤ ਦੋਸ਼ੀ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ ਹੈ।
4 ਥਾਣਿਆਂ ਦੀ ਪੁਲਸ ਦੀ ਘੇਰਾਬੰਦੀ ਤੋਂ ਬਾਅਦ 2 ਲੁਟੇਰੇ ਖੋਹੀ ਗੱਡੀ ਛੱਡ ਕੇ ਫਰਾਰ
NEXT STORY