ਗੁਰਾਇਆ(ਮੁਨੀਸ਼)-ਨਾਬਾਲਿਗ ਲੜਕੀ ਨੂੰ ਅਗਵਾ ਕਰ ਕੇ ਸਰੀਰਕ ਸਬੰਧ ਬਣਾਉਣ ਵਾਲੇ ਦੋ ਮੁਲਜ਼ਮਾਂ ਨੂੰ ਗੁਰਾਇਆ ਪੁਲਸ ਨੇ ਕਾਬੂ ਕੀਤਾ ਹੈ। ਥਾਣਾ ਮੁਖੀ ਗੁਰਾਇਆ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਗੀਤਾ ਦੇਵੀ ਪਤਨੀ ਮੇਗੂ ਰਾਮ ਵਾਸੀ ਫੁਪਲੀਆਖਾੜ ਥਾਣਾ ਮਹਿਰੀਆ ਜ਼ਿਲਾ ਬੇਤੀਆ ਬਿਹਾਰ ਹਾਲ ਵਾਸੀ ਸਰਹਾਲ ਮੁੰਡੀ ਥਾਣਾ ਗੁਰਾਇਆ ਨੇ ਪੁਲਸ ਨੂੰ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਨਾਬਾਲਿਗ ਲੜਕੀ ਸਕੂਲ 'ਚੋਂ ਪੇਪਰ ਦੇਣ ਤੋਂ ਬਾਅਦ ਘਰ ਨਹੀਂ ਪਹੁੰਚੀ। ਉਸ ਨੂੰ ਦੋ ਲੜਕਿਆਂ 'ਤੇ ਸ਼ੱਕ ਹੈ। ਏ. ਐੱਸ. ਆਈ. ਦਲਜੀਤ ਕੁਮਾਰ ਨੇ ਮੁਕੱਦਮਾ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ਤੇ ਮੁਲਜ਼ਮਾਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਛਾਣ ਅਬਦੁੱਲ ਹਕੀਮ ਪੁੱਤਰ ਉਨੀਸ ਵਾਸੀ ਬਿਹਾਰ ਹਾਲ ਵਾਸੀ ਸਰਹਾਲ ਮੁੰਡੀ ਅਤੇ ਰਿੰਕੂ ਪੁੱਤਰ ਸ਼ਿਵ ਰਤਨ ਵਾਸੀ ਸਾਹਿਬ ਨਗਰ ਥਾਣਾ ਪਿਸ਼ਾਵਰ ਜ਼ਿਲਾ ਸੀਤਾਪੁਰ ਯੂ. ਪੀ. ਹਾਲ ਵਾਸੀ ਸਰਹਾਲ ਮੁੰਡੀ ਵਜੋਂ ਹੋਈ ਹੈ। ਗੁਰਾਇਆ ਪੁਲਸ ਨੇ ਮੁਕੱਦਮਾ ਦਰਜ ਕਰ ਲਿਆ ਹੈ।
ਅਕਾਲੀ ਆਊਟ, ਕਾਂਗਰਸੀ ਇਨ!
NEXT STORY