ਜਲੰਧਰ(ਪ੍ਰੀਤ)—ਰਾਤ ਦੇ ਹਨੇਰੇ ਵਿਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਘਰੇਲੂ ਵਰਤੋਂ ਦਾ ਭਾਰੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਗਿਆ ਹੈ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ. ਆਈ. ਏ. -1 ਦੇ ਇੰਸ. ਹਰਿੰਦਰ ਸਿੰਘ ਗਿੱਲ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਐੱਸ. ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ ਤੇ ਡੀ. ਐੱਸ. ਪੀ. ਸੁਰਿੰਦਰ ਮੋਹਨ ਦੀ ਅਗਵਾਈ ਵਿਚ ਪਿੰਡ ਮਨਸੂਰਪੁਰ ਵਡਾਲਾ ਵਿਖੇ ਘੇਰਾਬੰਦੀ ਕਰ ਕੇ 5 ਅਪਰਾਧੀ ਸਕੇ ਭਰਾ ਸਰਬਜੀਤ ਸਿੰਘ ਉਰਫ ਬਬਲੂ, ਸੁਰਜੀਤ ਸਿੰਘ ਉਰਫ ਗੋਲਡੀ ਦੋਵੇਂ ਪੁੱਤਰ ਧਰਮਪਾਲ, ਵਾਸੀ ਖੁਰਦਪੁਰ, ਆਦਮਪੁਰ, ਗੁਫਰਾਨ ਉਰਫ ਗੁਫਾ ਪੁੱਤਰ ਮੁਹੰਮਦ ਮੁਸਤਦੀਨ ਵਾਸੀ ਮੰਗੀ ਕਾਲੋਨੀ ਔਜਲਾ ਫਾਟਕ ਕਪੂਰਥਲਾ, ਵਿਸ਼ਾਲ ਸਹੋਤਾ ਪੁੱਤਰ ਹਨੀ ਸਹੋਤਾ ਵਾਸੀ ਠਾਕੁਰ ਨਗਰ ਕਪੂਰਥਲਾ ਤੇ ਸੁਖਵਿੰਦਰ ਸਿੰਘ ਉਰਫ ਸੰਨੀ ਪੁੱਤਰ ਬਾਵਾ ਸਿੰਘ ਵਾਸੀ ਮਖਸੂਦਪੁਰ ਬੇਗੋਵਾਲ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਪੁਲਸ ਟੀਮ ਨੇ 2 ਐੱਲ. ਸੀ. ਡੀ., 1 ਮਾਈਕ੍ਰੋਵੇਵ, ਡੀਪ ਫ੍ਰੀਜ਼ਰ, ਫਰਿੱਜ, ਡੀ. ਜੇ. ਸਿਸਟਮ, ਰੈਡੀਮੇਡ ਗਾਰਮੈਂਟ, ਸੋਨੇ ਦੀਆਂ ਵਾਲੀਆਂ, ਗੈਸ ਸਿਲੰਡਰ ਤੇ 3 ਮੋਟਰਸਾਈਕਲ ਬਰਾਮਦ ਕੀਤੇ। ਇਕ ਡੀ. ਜੇ. ਦੀਆਂ ਧੁਨਾਂ 'ਤੇ ਲੋਕਾਂ ਨੂੰ ਨਚਾਉਂਦੇ ਤੇ ਦੂਜੇ ਘਰਾਂ ਵਿਚ ਕਰਦੇ ਹੱਥ ਸਾਫ : ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਬੇਹੱਦ ਸ਼ਾਤਿਰ ਹਨ। ਗ੍ਰਿਫਤਾਰ ਸਰਬਜੀਤ ਬਬਲੂ ਤੇ ਸੁਰਜੀਤ ਗੋਲਡੀ ਦੋਵੇਂ ਭਰਾ ਡੀ. ਜੇ. ਦਾ ਕੰਮ ਕਰਦੇ ਸਨ। ਕੰਮ-ਧੰਦਾ ਨਾ ਹੋਣ ਕਾਰਨ ਇਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਨ ਵਾਲੇ ਗੁਫਰਾਨ, ਵਿਸ਼ਾਲ ਤੇ ਸੰਨੀ ਨੂੰ ਨਾਲ ਮਿਲਾ ਕੇ ਗਿਰੋਹ ਬਣਾ ਲਿਆ। ਬਬਲੂ ਤੇ ਗੋਲਡੀ ਦੋਵੇਂ ਜਿਥੇ ਵੀ ਡੀ. ਜੇ. ਲਗਾਉਂਦੇ, ਉਥੇ ਉਹ ਡੀ. ਜੇ. ਦੀਆਂ ਧੁਨਾਂ 'ਤੇ ਸਾਰਿਆਂ ਨੂੰ ਨਚਾਉਂਦੇ ਤੇ ਮੌਕਾ ਦੇਖ ਕੇ ਗਿਰੋਹ ਦੇ ਹੋਰ ਮੈਂਬਰ ਨੇੜੇ ਦੇ ਕਿਸੇ ਨਾ ਕਿਸੇ ਘਰ ਵਿਚ ਚੋਰੀ ਦੀ ਵਾਰਦਾਤ ਕਰਦੇ। ਇਸ ਤੋਂ ਇਲਾਵਾ ਸੰਨੀ, ਗੋਲਡੀ, ਬਬਲੂ ਸਾਰੇ ਮਿਲ ਕੇ ਰਾਤ ਵੇਲੇ ਪਿੰਡਾਂ ਜਾਂ ਲਿੰਕ ਰੋਡ 'ਤੇ ਬਣੀਆਂ ਬੰਦ ਪਈਆਂ ਕੋਠੀਆਂ ਦੇ ਤਾਲੇ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਕਰਦੇ ਸਨ। ਪੁੱਛਗਿੱਛ ਵਿਚ ਇਕ ਦਰਜਨ ਤੋਂ ਵੱਧ ਵਾਰਦਾਤਾਂ ਟ੍ਰੇਸ ਹੋਈਆਂ ਦੱਸੀਆਂ ਗਈਆਂ ਹਨ। ਮੁਲਜ਼ਮਾਂ ਕੋਲੋਂ ਪੁੱਛਗਿੱਛ ਵਿਚ ਹੋਰ ਵੀ ਵਾਰਦਾਤਾਂ ਹੱਲ ਹੋਣ ਤੇ ਬਰਾਮਦਗੀ ਹੋਣ ਦੀ ਸੰਭਾਵਨਾ ਹੈ।
ਪ੍ਰੀ-ਨਰਸਰੀ ਕਲਾਸਾਂ ਖਿਲਾਫ ਆਂਗਣਵਾੜੀ ਵਰਕਰਾਂ ਦਾ ਗੁੱਸਾ ਭੜਕਿਆ
NEXT STORY