ਲੁਧਿਆਣਾ (ਪੰਕਜ)-ਨੋਟਬੰਦੀ ਦੌਰਾਨ ਚੇਂਜ ਕਰਵਾਉਣ ਦੀ ਰਕਮ ਵਸੂਲਣ ਲਈ ਬੈਂਕ ਕਰਮਚਾਰੀ ਹਰੀਸ਼ ਕੁਮਾਰ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ 'ਚ ਸ਼ਾਮਿਲ ਰੋਮੀ ਵਰਮਾ ਨੂੰ ਆਖਿਰ ਫੋਕਲ ਪੁਆਇੰਟ ਪੁਲਸ ਨੇ ਗ੍ਰਿਫਤਾਰ ਕਰ ਹੀ ਲਿਆ ਹੈ। ਫੋਕਲ ਪੁਆਇੰਟ ਸਥਿਤ ਪਲਾਸਿਟਕ ਦੀਆਂ ਕੁਰਸੀਆਂ ਬਣਾਉਣ ਵਾਲੇ ਫੈਕਟਰੀ ਮਾਲਕ ਵਲੋਂ ਨੋਟਬੰਦੀ ਦੌਰਾਨ ਦਿੱਤੀ ਲੱਖਾਂ ਰੁਪਏ ਦੀ ਰਕਮ ਵਸੂਲਣ ਲਈ ਪਹਿਲਾਂ ਤਾਂ ਕਈ ਦਿਨਾਂ ਤੱਕ ਬੈਂਕ ਕਰਮਚਾਰੀ ਦੇ ਬਜ਼ੁਰਗ ਰਿਸ਼ਤੇਦਾਰਾਂ ਨੂੰ ਅਗਵਾ ਕਰ ਕੇ ਆਪਣੀ ਫੈਕਟਰੀ 'ਚ ਰੱਖਿਆ ਗਿਆ ਅਤੇ ਬਾਅਦ ਵਿਚ ਦੋਸ਼ੀਆਂ ਨੇ ਉਨ੍ਹਾਂ ਦੇ ਪੁੱਤਰ ਹਰੀਸ਼ ਕੁਮਾਰ ਨੂੰ ਅਗਵਾ ਕਰ ਕੇ ਮਾਂ-ਬਾਪ ਨੂੰ ਛੱਡ ਦਿੱਤਾ। ਰਕਮ ਦੀ ਵਸੂਲੀ ਲਈ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਲੰਘਦੇ ਹੋਏ ਹਰੀਸ਼ ਨੂੰ ਥਰਡ ਡਿਗਰੀ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੋਸ਼ੀ ਭਰਾਵਾਂ ਨੂੰ ਤਾਂ ਹਿਰਾਸਤ ਵਿਚ ਲੈ ਕੇ ਜੇਲ ਭੇਜ ਦਿੱਤਾ ਪਰ ਸਾਰੇ ਕਾਂਡ ਦਾ ਸੂਤਰਧਾਰ ਰੋਮੀ ਹੁਣ ਤੱਕ ਪੁਲਸ ਗ੍ਰਿਫਤ ਤੋਂ ਬਾਹਰ ਸੀ, ਜਿਸ ਨੂੰ ਥਾਣਾ ਇੰਚਾਰਜ ਬਿਟਨ ਕੁਮਾਰ ਦੀ ਪੁਲਸ ਪਾਰਟੀ ਨੇ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਵਲੋਂ ਪੁੱਛਗਿੱਛ 'ਚ ਦੋਸ਼ੀ ਰੋਮੀ ਨੇ ਸਵੀਕਾਰ ਕੀਤਾ ਕਿ ਪਹਿਲਾਂ ਹਰੀਸ਼ ਦੇ ਮਾਤਾ-ਪਿਤਾ ਅਤੇ ਫਿਰ ਉਸ ਨੂੰ ਅਗਵਾ ਕਰਨ ਦੌਰਾਨ ਉਹ ਫੈਕਟਰੀ ਮਾਲਕ ਦੇ ਨਾਲ ਸੀ। ਇੰਨਾ ਹੀ ਨਹੀਂ ਦੋਸ਼ੀ ਨੇ ਮੰਨਿਆ ਕਿ ਉਸ ਨੇ ਹੀ ਕੁਰਸੀ 'ਤੇ ਬੈਠੇ ਹਰੀਸ਼ ਨੂੰ ਬੈਟ ਅਤੇ ਬੇਸਬਾਲ ਨਾਲ ਕੁੱਟਿਆ ਸੀ। ਦੋਸ਼ੀ ਵੱਲੋਂ ਦਿੱਤੀ ਥਰਡ ਡਿਗਰੀ ਅਤੇ ਬੇਸਬਾਲ ਨਾਲ ਤੋੜੀਆਂ ਹੱਡੀਆਂ ਨਾਲ ਮੌਤ ਹੋ ਗਈ। ਪੁਲਸ ਨੇ ਰੋਮੀ ਦੀ ਨਿਸ਼ਾਨਦੇਹੀ 'ਤੇ ਵਾਰਦਾਤ 'ਚ ਵਰਤਿਆ ਬੈਟ ਅਤੇ ਬੇਸਬਾਲ ਵੀ ਬਰਾਮਦ ਕਰ ਲਿਆ ਹੈ।
ਖਤਮ ਹੋਈ ਪ੍ਰਸ਼ਾਸਨ ਦੀ ਬਹਾਨੇਬਾਜ਼ੀ, ਐੱਨ. ਓ. ਸੀ. 'ਤੇ ਹੀ ਮਿਲੇਗੀ ਰਾਹਤ
NEXT STORY