ਮਾਨਸਾ(ਜੱਸਲ)-ਥਾਣਾ ਸਿਟੀ–1 ਮਾਨਸਾ ਦੀ ਪੁਲਸ ਨੇ ਦੋ ਵੱਖ–ਵੱਖ ਮਾਮਲਿਆਂ 'ਚ ਇਕ ਔਰਤ ਸਣੇ 2 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਣੇ ਕਾਬੂ ਕਰ ਕੇ ਉਨ੍ਹਾਂ ਖਿਲਾਫ਼ ਕਾਰਵਾਈ ਅਮਲ 'ਚ ਲਿਆਂਦੀ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਨੇ ਆਪਣੀ ਟੀਮ ਸਣੇ ਗਸ਼ਤ ਦੇ ਦੌਰਾਨ ਸ਼ਹਿਰ ਦੇ ਗੁਰਦੁਆਰਾ ਬਾਗ਼ ਵਾਲਾ ਦੇ ਲਾਗਿਓਂ ਪਿੰਕੀ ਕੌਰ ਨੂੰ 5 ਗ੍ਰਾਮ ਸਮੈਕ ਸਣੇ ਕਾਬੂ ਕੀਤਾ। ਇਸੇ ਤਰ੍ਹਾਂ ਇਸੇ ਹੀ ਥਾਣੇ ਦੇ ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੇ ਆਪਣੀ ਪੁਲਸ ਟੀਮ ਸਮੇਤ ਗਸ਼ਤ ਦੌਰਾਨ ਸਥਾਨਕ ਖੋਖਰ ਰੋਡ ਲਾਗਿਓਂ ਸੰਨੀ ਵਾਸੀ ਮਾਨਸਾ ਕੋਲੋਂ 300 ਗੋਲੀਆਂ ਅਲਪਰਾਜ਼ੋਲਮ ਬਰਾਮਦ ਕੀਤੀਆਂ। ਪੁਲਸ ਵੱਲੋਂ ਉਕਤ ਦੋਵਾਂ ਵਿਰੁੱਧ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ।
ਭੇਤਭਰੀ ਹਾਲਤ 'ਚ 2 ਬੇਸਹਾਰਾ ਲੋਕਾਂ ਦੀ ਮੌਤ
NEXT STORY