ਲੁਧਿਆਣਾ(ਅਨਿਲ)- ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਲੁਧਿਆਣਾ ਦੀ ਟੀਮ ਨੇ ਅੱਜ ਨਸ਼ਾ ਸਮੱਗਲਰਾਂ ਖਿਲਾਫ ਇਕ ਵੱਡੀ ਸਫਲਤਾ ਹਾਸਲ ਕਰਦਿਆਂ 2 ਸਮੱਗਲਰਾਂ ਨੂੰ 10 ਕਿਲੋ ਅਫੀਮ ਦੀ ਖੇਪ ਸਣੇ ਕਾਬੂ ਕੀਤਾ। ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ. ਗੁਰਪ੍ਰੀਤ ਕੌਰ ਪੁਰੇਵਾਲ ਨੇ ਦੱਸਿਆ ਕਿ ਐੱਸ. ਟੀ. ਐੱਫ. ਦੇ ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਦੀ ਪੁਲਸ ਪਾਰਟੀ ਨੂੰ ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਪਿੰਡ ਮੱਤੇਵਾੜਾ ਦੇ ਟੀ-ਪੁਆਇੰਟ 'ਤੇ ਨਾਕਾਬੰਦੀ ਦੌਰਾਨ ਰਾਹੋਂ ਰੋਡ ਲੁਧਿਆਣਾ ਵਲੋਂ ਇਕ ਕਾਰ ਆਉਂਦੀ ਹੋਈ ਦਿਖਾਈ ਦਿੱਤੀ। ਜਦ ਪੁਲਸ ਟੀਮ ਨੇ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲੈਣੀ ਚਾਹੀ ਤਾਂ ਚਾਲਕ ਕਾਰ ਨੂੰ ਵਾਪਸ ਮੋੜ ਕੇ ਭੱਜਣ ਦਾ ਯਤਨ ਕਰਨ ਲੱਗਾ ਪਰ ਪੁਲਸ ਦੀ ਮੁਸਤੈਦੀ ਤੁਰੰਤ ਕਾਰ ਨੂੰ ਕਾਬੂ ਕਰ ਲਿਆ ਗਿਆ ਅਤੇ ਜਦ ਪੁਲਸ ਨੇ ਚੈਕਿੰਗ ਕੀਤੀ ਤਾਂ ਉਸ 'ਚ ਵਿਅਕਤੀ ਕੋਲ ਫੜੇ ਬੈਗ 'ਚੋਂ 8 ਕਿਲੋ ਅਫੀਮ ਬਰਾਮਦ ਹੋਈ, ਜਦਕਿ ਉਸਦੀ ਕਮਰ 'ਤੇ ਇਕ ਥੈਲਾ ਬੰਨ੍ਹਿਆ ਹੋਇਆ ਸੀ, ਜਿਸ 'ਚੋਂ 2 ਕਿਲੋ ਅਫੀਮ ਬਰਾਮਦ ਕੀਤੀ ਗਈ। ਪੁਲਸ ਨੇ ਦੋਸ਼ੀਆਂ ਦੀ ਪਛਾਣ ਜਤਿੰਦਰ ਸਿਘ ਪੁੱਤਰ ਸਾਬ ਸਿੰਘ ਵਾਸੀ ਪਿੰਡ ਬਨਵੀਰਪੁਰ ਜ਼ਿਲਾ ਲਸੀਮਪੁਰ ਉੱਤਰ ਪ੍ਰਦੇਸ਼ ਅਤੇ ਦੂਜੇ ਦੀ ਪਛਾਣ ਰਘੁਬਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਬਨਵੀਰਪੁਰ ਉੱਤਰ ਪ੍ਰਦੇਸ਼ ਦੇ ਰੂਪ ਵਿਚ ਕੀਤੀ, ਜਿਨ੍ਹਾਂ ਦੇ ਖਿਲਾਫ ਥਾਣਾ ਮੇਹਰਬਾਨ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੈੱਲ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਅੱਜ ਅਦਾਲਤ 'ਚ ਪੇਸ਼ ਕਰ ਕੇ 5 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਗਣੇਸ਼ਾ ਨਿਟਵੀਅਰ ਫੈਕਟਰੀ 'ਚ ਲੱਗੀ ਅੱਗ, 3 ਬੱਚਿਆਂ ਸਮੇਤ 6 ਝੁਲਸੇ
NEXT STORY