ਲੁਧਿਆਣਾ(ਅਨਿਲ, ਮਹੇਸ਼)- ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਬਹਾਦਰਕੇ ਦੀ ਮਨਮੋਹਨ ਕਾਲੋਨੀ ਵਿਚ ਰਾਤ ਕਰੀਬ 11 ਵਜੇ ਗਣੇਸ਼ਾ ਨਿਟਵੀਅਰ ਫੈਕਟਰੀ ਵਿਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਮੌਕੇ 'ਤੇ ਫੈਕਟਰੀ ਮਾਲਕ ਵਿਕਾਸ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਗੁਆਂਢੀਆਂ ਨੇ ਰਾਤ 11 ਵਜੇ ਫੋਨ ਕਰ ਕੇ ਦੱਸਿਆ ਕਿ ਫੈਕਟਰੀ ਦੀ ਤੀਜੀ ਮੰਜ਼ਿਲ 'ਤੇ ਅੱਗ ਲੱਗੀ ਹੋਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਤੇ ਲਾਡੋਵਾਲ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਇਕ ਦਰਜਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਫੈਕਟਰੀ ਦੀ ਤੀਜੀ ਮੰਜ਼ਿਲ 'ਤੇ 20-25 ਵਰਕਰ ਕੰਮ ਕਰ ਰਹੇ ਸਨ, ਜਿਨ੍ਹਾਂ ਵਿਚ ਕੁਝ ਮਹਿਲਾਵਾਂ ਅਤੇ ਬੱਚੇ ਵੀ ਸਨ। ਇਸ ਅੱਗ ਦੀ ਲਪੇਟ ਵਿਚ ਆਉਣ ਨਾਲ 3 ਬੱਚੇ ਅਤੇ 3 ਮਹਿਲਾਵਾਂ ਝੁਲਸ ਗਈਆਂ, ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਫੈਕਟਰੀ ਦੀ ਤੀਜੀ ਮੰਜ਼ਿਲ ਤੋਂ ਬਚਾਅ ਕੇ ਹੇਠਾਂ ਉਤਾਰਿਆ। ਮੌਕੇ 'ਤੇ ਇਲਾਕਾ ਐੱਸ. ਡੀ. ਐੱਮ., ਏ. ਸੀ. ਪੀ. ਗਿੱਲ ਰਮਨਦੀਪ ਸਿੰਘ ਭੁੱਲਰ, ਥਾਣਾ ਮੁਖੀ ਲਾਡੋਵਾਲ ਵਰਿੰਦਰਪਾਲ ਸਿੰਘ ਵੱਡੀ ਪੁਲਸ-ਫੋਰਸ ਸਮੇਤ ਪੁੱਜੇ। ਦੇਰ ਰਾਤ 1.30 ਵਜੇ ਤੱਕ ਵੀ ਫਾਇਰ ਕਰਮਚਾਰੀ ਫੈਕਟਰੀ 'ਚ ਲੱਗੀ ਅੱਗ 'ਤੇ ਕਾਬੂ ਪਾਉਣ ਦੇ ਯਤਨ ਜਾਰੀ ਸਨ।
ਵਿਦਿਆ ਦੇ ਮੰਦਰ ਸਾਹਮਣੇ ਲੱਗੇ ਗੰਦਗੀ ਤੇ ਕੂੜੇ ਦੇ ਢੇਰ
NEXT STORY