ਬਠਿੰਡਾ(ਬਲਵਿੰਦਰ)-ਪੁਲਸ ਨੇ 2 ਵਿਅਕਤੀਆਂ ਨੂੰ ਲੁੱਟ-ਖੋਹ ਦੇ ਸੋਨੇ ਸਣੇ ਗ੍ਰਿਫਤਾਰ ਕੀਤਾ ਹੈ, ਜੋ ਜ਼ਿਆਦਾਤਰ ਪਿੰਡਾਂ 'ਚ ਵਾਰਦਾਤ ਕਰਦੇ ਸਨ। ਥਾਣਾ ਸਦਰ ਬਠਿੰਡਾ ਦੇ ਸਹਾਇਕ ਥਾਣੇਦਾਰ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਪੁਨੀਤ ਕੁਮਾਰ ਅਤੇ ਕ੍ਰਿਸ਼ਨ ਸਿੰਘ ਵਾਸੀ ਪਰਸ ਰਾਮ ਨਗਰ ਬਠਿੰਡਾ ਪਿੰਡ ਝੁੰਬਾ ਅਤੇ ਬਾਹੋ ਵਿਖੇ ਆਪਣੇ ਮੋਟਰਸਾਈਕਲ 'ਤੇ ਘੁੰਮਦੇ ਦੇਖੇ ਗਏ, ਜੋ ਕਿ ਪਿੰਡਾਂ 'ਚ ਲੁੱਟ-ਖੋਹ ਕਰਦੇ ਹਨ। ਸੰਭਾਵਨਾ ਹੈ ਕਿ ਇਹ ਦੋਵੇਂ ਅੱਜ ਵੀ ਕਿਸੇ ਘਟਨਾ ਨੂੰ ਅੰਜਾਮ ਦੇਣ ਲਈ ਹੀ ਘੁੰਮ ਰਹੇ ਹਨ। ਪੁਲਸ ਨੇ ਸਰਗਰਮੀ ਨਾਲ ਉਕਤ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਪਿੰਡ ਝੁੰਬਾ ਨੇੜਿਓਂ ਗ੍ਰਿਫਤਾਰ ਕਰ ਲਿਆ, ਜੋ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸਨ। ਇਨ੍ਹਾਂ ਕੋਲੋਂ ਲੁੱਟ-ਖੋਹ ਕੀਤਾ 8.2 ਗ੍ਰਾਮ ਸੋਨਾ ਵੀ ਬਰਾਮਦ ਹੋਇਆ ਹੈ। ਮੋਟਰਸਾਈਕਲ ਅਤੇ ਸੋਨੇ ਦੀ ਕੀਮਤ ਕਰੀਬ 54,000 ਰੁਪਏ ਬਣਦੀ ਹੈ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਸ਼ੀਲੇ ਪਦਾਰਥਾਂ ਸਮੇਤ 2 ਕਾਬੂ
NEXT STORY