ਅਬੋਹਰ(ਸੁਨੀਲ) : ਸਦਰ ਥਾਣਾ ਪੁਲਸ ਨੇ ਜ਼ਮੀਨ ਦਾ ਇਕਰਾਰਨਾਮਾ ਕਰ ਕੇ ਧੋਖਾਦੇਹੀ ਕਰਨ ਵਾਲੇ ਐਲਸੀ ਦੇ ਮਾਲਕ ਦਲਜੀਤ ਸਿੰਘ ਤੇ ਉਸਦੇ ਭਰਾ ਰਾਜਬਖਸ਼ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਮੁਤਾਬਕ ਸਦਰ ਥਾਣਾ ਪੁਲਸ ਨੇ ਬਲਰਾਜ ਸਿੰਘ ਪੁੱਤਰ ਹਰਨਾਮ ਸਿੰਘ ਗਲੀ ਨੰ. 9, ਵਾਰਡ ਨੰ. 27 ਅਮਨ ਨਗਰ ਮਲੋਟ ਦੇ ਬਿਆਨਾਂ ਦੇ ਆਧਾਰ 'ਤੇ 20.12.2017 ਨੂੰ ਦਲਜੀਤ ਸਿੰਘ , ਰਾਜਬਖਸ਼ ਪੁੱਤਰਾਨ ਲਖਵਿੰਦਰ ਉਰਫ ਲੱਖਾ ਸਿੰਘ ਵਾਸੀ ਸੀਤੋ ਰੋਡ ਤੇ ਕੁਲਵਿੰਦਰ ਕੌਰ ਪਤਨੀ ਦਲਜੀਤ ਸਿੰਘ, ਚਰਨਜੀਤ ਕੌਰ ਪਤਨੀ ਰਾਜਬਖਸ਼, ਸਤਪਾਲ ਪੁੱਤਰ ਨੀਲਾ ਰਾਮ, ਜਸਵੀਰ ਸਿੰਘ ਪੁੱਤਰ ਭਿੰਦਾ ਸਿੰਘ, ਸੀਤਾ ਰਾਮ ਪੁੱਤਰ ਅਮੀਂਚੰਦ ਵਾਸੀ ਕਾਲਾ ਟਿੱਬਾ ਦੇ ਖਿਲਾਫ ਇਕਰਾਰਨਾਮਾ ਕਰਨ ਬਾਅਦ ਰਜਿਸਟਰੀ ਕਰਾਉਣ ਤੋਂ ਟਾਲਮਟੋਲ ਕਰਨਾ ਅਤੇ ਰਜਿਸਟਰੀ ਨਾ ਕਰਾਉਣ ਦੇ ਦੋਸ਼ ਵਿਚ ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਸੀ। ਦੋਸ਼ ਹੈ ਕਿ ਬਲਰਾਜ ਸਿੰਘ ਨੇ 17 ਕਨਾਲ ਥਾਂ ਦੀ ਖਰੀਦ ਦੇ ਲਈ 6 ਲੱਖ ਰੁਪਏ ਦਾ ਇਕਰਾਰਨਾਮਾ ਕੀਤਾ ਸੀ। ਰਜਿਸਟਰੀ ਕਰਾਉਣ ਬਾਅਦ ਬਾਕੀ ਰਕਮ ਦੇਣੀ ਸੀ। ਕੁਲ 15 ਲੱਖ ਵਿਚ ਸੌਦਾ ਹੋਇਆ ਸੀ। ਦਲਜੀਤ ਸਿੰਘ, ਰਾਜਬਖਸ਼ ਤੇ ਹੋਰਾਂ ਨੇ ਸਮਾਂ ਆਉਣ 'ਤੇ ਰਜਿਸਟਰੀ ਨਾ ਕਰਵਾਈ ਬਲਕਿ ਉਸੇ ਥਾਂ ਦਾ ਇਕ ਇਕਰਾਰਨਾਮਾ ਜਾਅਲੀ ਤਿਆਰ ਕਰ ਕੇ ਰਾਜਬਖਸ਼ ਦੇ ਨਾਂ ਕੀਤਾ ਗਿਆ। ਬਲਰਾਜ ਸਿੰਘ ਨੇ ਜ਼ਿਲਾ ਪੁਲਸ ਕਪਤਾਨ ਨੂੰ ਦਰਖਾਸਤ ਲਿਖ ਕੇ ਮੰਗ ਕੀਤੀ ਸੀ ਕਿ ਉਸਨੇ 15.6.2011 ਨੂੰ ਇਨ੍ਹਾਂ ਨਾਲ 17 ਕਨਾਲ ਦਾ ਸੌਦਾ ਕੀਤਾ ਸੀ। 6 ਲੱਖ ਸਾਈ ਦੇ ਤੌਰ 'ਤੇ ਦਿੱਤੇ ਸੀ ਪਰ ਸਾਰਿਆਂ ਨੇ ਰਜਿਸਟਰੀ ਕਰਨ ਤੋਂ ਇਨਕਾਰ ਕਰ ਦਿੱਤਾ। ਮਾਮਲੇ ਦੀ ਜਾਂਚ ਦੇ ਬਾਅਦ ਪੁਲਸ ਨੇ ਦੋ ਭਰਾਵਾਂ ਦਲਜੀਤ ਸਿੰਘ ਤੇ ਰਾਜਬਖਸ਼ ਸਿੰਘ ਨੂੰ ਕਾਬੂ ਕਰ ਲਿਆ ਹੈ। ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਜਾਰੀ ਹੈ।
ਸਰਵਿਸ ਲੇਨਸ ਤੋਂ ਹਟਾਏ ਨਾਜਾਇਜ਼ ਕਬਜ਼ੇ
NEXT STORY