ਹੰਬੜਾਂ(ਧਾਲੀਵਾਲ)-ਸਥਾਨਕ ਕਸਬਾ ਹੰਬੜਾਂ ਵਿਚ ਪਿਛਲੇ ਦਿਨੀਂ ਕਥਿਤ ਤੌਰ 'ਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ ਨੌਜਵਾਨ ਨੂੰ ਏ. ਡੀ. ਸੀ. ਪੀ. ਮੈਡਮ ਗੁਰਪ੍ਰੀਤ ਕੌਰ ਪੁਰੇਵਾਲ ਤੇ ਏ. ਸੀ.ਪੀ. ਮਨਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲਸ ਚੌਕੀ ਹੰਬੜਾਂ ਦੇ ਇੰਚਾਰਜ ਏ.ਐੱਸ.ਆਈ. ਮਨਜੀਤ ਸਿੰਘ ਸਿੰਘਮ ਦੀ ਪੁਲਸ ਪਾਰਟੀ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਸਿੰਘਮ ਨੇ ਦੱਸਿਆ ਕਿ ਉਕਤ ਕਥਿਤ ਨੌਜਵਾਨ ਪ੍ਰੇਮ ਸਬੰਧਾਂ ਕਰ ਕੇ ਆਪਣੀ ਪ੍ਰੇਮਿਕਾ ਦੇ ਕਹਿਣ 'ਤੇ ਹੀ ਹੰਬੜਾਂ ਪਿੰਡ 'ਚ ਰਾਤ ਸਮੇਂ ਆਪਣੀ ਪਿਸਤੌਲ ਨਾਲ ਗੋਲੀਆਂ ਚਲਾ ਕੇ ਦਹਿਸ਼ਤ ਪਾਉਣ ਆਇਆ ਤੇ ਰਾਤ ਸਮੇਂ ਹਨੇਰੇ ਦਾ ਫਾਇਦਾ ਉਠਾਉਂਦਾ ਹੋਇਆ ਮੌਕਾ-ਏ-ਵਾਰਦਾਤ ਤੋਂ ਫਰਾਰ ਹੋ ਗਿਆ ਸੀ । ਉਕਤ ਘਟਨਾ ਦੀ ਜਾਂਚ ਏ. ਡੀ. ਸੀ. ਪੀ. ਮੈਡਮ ਗੁਰਪ੍ਰੀਤ ਕੌਰ ਪੁਰੇਵਾਲ ਕਰ ਰਹੇ ਸਨ। ਗੁਪਤ ਸੂਚਨਾ ਦੇ ਆਧਾਰ 'ਤੇ ਉਕਤ ਨੌਜਵਾਨ ਪੁਲਸ ਅੜਿੱਕੇ ਚੜ੍ਹ ਗਿਆ । ਪੁਲਸ ਵੱਲੋਂ ਕਾਬੂ ਕੀਤੇ ਕਥਿਤ ਨੌਜਵਾਨ ਦੀ ਪਛਾਣ ਖੁਸ਼ਵਿੰਦਰ ਸਿੰਘ ਉਰਫ ਜੁੰਟੀ ਪੁੱਤਰ ਸੁਖਦਰਸ਼ਨ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ। ਨੌਜਵਾਨ ਤੋਂ ਪੁਲਸ ਨੇ 5 ਜ਼ਿੰਦਾ ਕਾਰਤੂਸ ਤੇ ਪਿਸਤੌਲ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ ਤੇ ਉਸ ਖਿਲਾਫ ਥਾਣਾ ਲਾਡੋਵਾਲ 'ਚ ਪਰਚਾ ਦਰਜ ਕੀਤਾ ਗਿਆ ਹੈ। ਨੌਜਵਾਨ ਦੀ ਪ੍ਰੇਮਿਕਾ ਖਿਲਾਫ ਵੀ ਪਰਚਾ ਦਰਜ ਕਰ ਕੇ ਉਸ ਨੂੰ ਵੀ ਕਾਬੂ ਕਰ ਲਿਆ ਗਿਆ ਹੈ । ਪੁਲਸ ਉਨ੍ਹਾਂ ਦੋਵਾਂ ਤੋਂ ਅਗਲੀ ਪੁੱਛਗਿੱਛ ਕਰ ਰਹੀ ਹੈ ।
ਲਟਕ ਰਹੀਆਂ ਤਾਰਾਂ ਨੂੰ ਹਟਾਉਣ ਦੀ ਮੰਗ
NEXT STORY