ਤਪਾ ਮੰਡੀ(ਸ਼ਾਮ, ਗਰਗ)-ਥਾਣਾ ਰੂੜੇਕੇ ਕਲਾਂ ਦੀ ਪੁਲਸ ਨੇ ਇਕ ਡਾਕਟਰ ਨੂੰ ਨਸ਼ੇ ਵਾਲੀਆਂ 2000 ਗੋਲੀਆਂ ਸਣੇ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਇੰਸਪੈਕਟਰ ਮਨਜੀਤ ਸਿੰਘ ਐੱਸ. ਐੱਚ. ਓ. ਰੂੜੇਕੇ ਕਲਾਂ ਅਨੁਸਾਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਭੋਲਾ ਖਾਂ ਉਰਫ ਦਰਸ਼ਨ ਖਾਂ ਪੁੱਤਰ ਗੁਰਦੇਵ ਖਾਂ ਕੌਮ ਮੁਸਲਮਾਨ ਵਾਸੀ ਰੂੜੇਕੇ ਕਲਾਂ ਆਪਣੇ ਘਰ 'ਚ ਨਸ਼ੇ ਵਾਲੀਆਂ ਗੋਲੀਆਂ ਵੇਚ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ 'ਚ ਲਾ ਕੇ ਉਨ੍ਹਾਂ ਦੀ ਜ਼ਿੰਦਗੀ ਖਰਾਬ ਕਰ ਰਿਹਾ ਹੈ ਜੇਕਰ ਛਾਪਾਮਾਰੀ ਕੀਤੀ ਜਾਵੇ ਤਾਂ ਵੱਡੀ ਗਿਣਤੀ 'ਚ ਨਸ਼ੇ ਵਾਲੀਆਂ ਗੋਲੀਆਂ ਫੜੀਆਂ ਜਾ ਸਕਦੀਆਂ ਹਨ। ਪੁਲਸ ਨੇ ਤੁਰੰਤ ਰੇਡ ਕਰ ਕੇ ਉਕਤ ਵਿਅਕਤੀ ਨੂੰ ਨਸ਼ੇ ਵਾਲੀਆਂ 2000 ਗੋਲੀਆਂ ਸਣੇ ਕਾਬੂ ਕਰ ਕੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਚੌਕੀ ਇੰਡਸਟਰੀਅਲ ਏਰੀਆ ਦੇ ਇੰਚਾਰਜ ਧਰਮਪਾਲ ਨੇ ਦੌਰਾਨੇ ਗਸ਼ਤ ਬਾਹੱਦ ਕੱਚਾ ਰਸਤਾ ਜੋ ਫਤਿਹ ਨਗਰ ਵੱਲੋਂ ਜੀ.ਟੀ. ਰੋਡ ਵੱਲ ਚੜ੍ਹਦਾ ਹੈ 'ਤੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲੈਣ 'ਤੇ 10 ਗ੍ਰਾਮ ਸਮੈਕ ਤੇ ਨਸ਼ੇ ਵਾਲੀਆਂ 20 ਗੋਲੀਆਂ ਸਮੇਤ ਦੋਸ਼ੀ ਸੀਰਾ ਸਿੰਘ ਪੁੱਤਰ ਸੋਮਾ ਸਿੰਘ ਵਾਸੀ ਬੈਕਸਾਈਡ ਬਰਨਾਲਾ ਨੂੰ ਕਾਬੂ ਕੀਤਾ। ਥਾਣਾ ਸਦਰ ਬਰਨਾਲਾ ਦੇ ਹੌਲਦਾਰ ਗੁਰਮੇਲ ਸਿੰਘ ਦੌਰਾਨੇ ਗਸ਼ਤ ਪਿੰਡ ਝਲੂਰ ਪਹੁੰਚੇ ਤਾਂ ਦੋਸ਼ੀ ਬੁੱਧਰਾਮ ਪੁੱਤਰ ਦੇਸ ਰਾਜ ਵਾਸੀ ਸੇਖਾਂ ਨੂੰ 18 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ ਕਾਬੂ ਕੀਤਾ।
ਘਰ 'ਚੋਂ ਨਕਦੀ ਤੇ ਗਹਿਣੇ ਚੋਰੀ
NEXT STORY