ਪਠਾਨਕੋਟ (ਸ਼ਾਰਦਾ) - ਇੰਜੀਨੀਅਰਿੰਗ ਦੇ ਵਿਦਿਆਰਥੀ ਰਹੇ ਨੌਜਵਾਨ ਵੱਲੋਂ 500 ਰੁਪਏ ਦੇ ਅਸਲੀ ਨੋਟ ਦੇ ਹੂ-ਬ-ਹੂ ਨਕਲੀ ਨੋਟ ਬਣਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਡੀ. ਐੱਸ. ਪੀ. ਸਿਟੀ ਸੁਖਜਿੰਦਰ ਸਿੰਘ ਨੇ ਆਪਣੇ ਦਫ਼ਤਰ 'ਚ ਦੱਸਿਆ ਕਿ ਡਵੀਜ਼ਨ ਨੰ.1 ਦੇ ਥਾਣਾ ਮੁਖੀ ਇਕਬਾਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਗਾੜੀ ਅਹਾਤਾ ਚੌਕ 'ਚ ਇਕ ਨੌਜਵਾਨ 500 ਰੁਪਏ ਦੇ ਨਕਲੀ ਨੋਟਾਂ ਦੀ ਆੜ 'ਚ ਖਰੀਦਦਾਰੀ ਕਰ ਰਿਹਾ ਹੈ। ਇਸ ਦੌਰਾਨ ਕਾਰਵਾਈ ਕਰਦੇ ਹੋਏ ਪੁਲਸ ਨੇ ਮੁਲਜ਼ਮ ਨੂੰ ਮੌਕੇ 'ਤੇ ਜਾ ਦਬੋਚਿਆ ਅਤੇ ਉਸ ਕੋਲੋਂ ਤਲਾਸ਼ੀ ਦੌਰਾਨ ਸਾਢੇ 9 ਹਜ਼ਾਰ ਦੇ ਕਰੀਬ ਨਕਲੀ ਨੋਟ ਵੀ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਜੇ ਕੁਮਾਰ ਪੁੱਤਰ ਗਿਰਧਾਰੀ ਲਾਲ ਵਾਸੀ ਚੁਬਾੜੀ (ਹਿ.ਪ੍ਰ.) ਵਜੋਂ ਹੋਈ। ਡੀ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮ ਇੰਜੀਨੀਅਰਿੰਗ ਕਰਨ ਦੇ ਬਾਅਦ ਵੱਖ-ਵੱਖ ਕੰਪਨੀਆਂ 'ਚ ਕੰਮ ਕਰ ਚੁੱਕਾ ਹੈ। ਪੁਲਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਪਿਛਲੇ 5-6 ਮਹੀਨਿਆਂ ਤੋਂ ਇਸ ਖੇਤਰ 'ਚ ਹੁਣ ਤੱਕ 30-40 ਹਜ਼ਾਰ ਦੀ ਨਕਲੀ ਕਰੰਸੀ, ਜੋ ਕਿ 500 ਰੁਪਏ ਦੇ ਨੋਟਾਂ ਦੇ ਰੂਪ 'ਚ ਚਲਾ ਚੁੱਕਿਆ ਹੈ।
ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
NEXT STORY