ਲੁਧਿਆਣਾ (ਗੌਤਮ) : ਆਰ. ਪੀ. ਐੱਫ. ਦੀ ਟੀਮ ਨੇ ਨਾਜਾਇਜ਼ ਰੂਪ ਨਾਲ ਰੇਲ ਟਿਕਟਾਂ ਵੇਚਣ ਦੇ ਦੋਸ਼ ’ਚ ਇਕ ਵਿਅਕਤੀ ਨੂੰ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮ ਤੋਂ ਆਗਾਮੀ ਸਫਰ ਲਈ ਬਣਾਈਆਂ ਗਈਆਂ 7 ਟਿਕਟਾਂ ਵੀ ਬਰਾਮਦ ਕੀਤੀਆਂ ਹਨ। ਮੁਲਜ਼ਮ ਖਿਲਾਫ ਰੇਲਵੇ ਐਕਟ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮੁਲਜ਼ਮ ਦੀ ਪਛਾਣ ਈ. ਡਬਲਯੂ. ਐੱਸ. ਕਾਲੋਨੀ ਦੇ ਰਹਿਣ ਵਾਲੇ ਲਲਿਤ ਸ਼ਰਮਾ ਵਜੋਂ ਕੀਤੀ ਹੈ।
ਜਾਣਕਾਰੀ ਮੁਤਾਬਕ ਰੇਲ ਵਿਭਾਗ ਦੇ ਟੈਕਨੀਕਲ ਵਿਭਾਗ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਹੀ ਸਥਾਨਕ ਆਰ. ਪੀ. ਐੱਫ. ਦੀ ਟੀਮ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਵਿਭਾਗ ਨੂੰ ਜਾਂਚ ਦੌਰਾਨ ਪਤਾ ਲੱਗਾ ਸੀ ਕਿ ਮੁਲਜ਼ਮ ਨੇ ਆਪਣੀਆਂ ਪਰਸਨਲ 6 ਆਈਡੀਆਂ ਬਣਾਈਆਂ ਹੋਈਆਂ ਸਨ, ਜਿਨ੍ਹਾਂ ਦੇ ਜ਼ਰੀਏ ਮੁਲਜ਼ਮ ਰੇਲ ਦੀ ਟਿਕਟ ਬੁੱਕ ਕਰਦਾ ਸੀ ਅਤੇ ਕਈ ਯਾਤਰੀਆਂ ਨੂੰ ਤਤਕਾਲ ਟਿਕਟਾਂ ਵੀ ਬਣਾ ਕੇ ਦਿੰਦਾ ਸੀ।
ਇਹ ਵੀ ਪੜ੍ਹੋ : ਬੁੱਢੇ ਨਾਲੇ ਦਾ ਪ੍ਰਦੂਸ਼ਣ ਘਟਾਉਣ ਲਈ ਗਰਾਊਂਡ ਜ਼ੀਰੋ 'ਤੇ ਪੁੱਜੀ ਕੇਂਦਰ ਵੱਲੋਂ ਭੇਜੀ ਟੀਮ
ਵਿਭਾਗ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਵਿਅਕਤੀ ਕਾਫੀ ਸਮੇਂ ਤੋਂ ਨਾਜਾਇਜ਼ ਰੂਪ ਨਾਲ ਟਿਕਟਾਂ ਬਣਾ ਰਿਹਾ ਹੈ, ਜਿਸ ’ਤੇ ਪੁਲਸ ਨੇ ਲੈਪਟਾਪ, ਪ੍ਰਿੰਟਰ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ। ਪੁਲਸ ਮੁਤਾਬਕ ਕਾਬੂ ਕੀਤੇ ਗਏ ਲਲਿਤ ਦੀ ਆਈ. ਡੀ. ਤੋਂ ਬੁੱਕ ਕਰਵਾਈਆਂ ਗਈਆਂ ਟਿਕਟਾਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੁਲਜ਼ਮ ਨੇ ਕਿੰਨੀਆਂ ਟਿਕਟਾਂ ਬੁੱਕ ਕਰਵਾਈਆਂ ਅਤੇ ਵਿਭਾਗ ਨੂੰ ਕਿੰਨਾ ਨੁਕਸਾਨ ਹੋਇਆ ਹੈ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਯਾਤਰੀਆਂ ਤੋਂ ਜ਼ਿਆਦਾ ਵਸੂਲੀ ਕਰ ਕੇ ਹੀ ਟਿਕਟਾਂ ਵੇਚੀਆਂ ਜਾ ਰਹੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੇਲੂ ਕਲੇਸ਼ ਤੋਂ ਅੱਕੇ ਵਿਅਕਤੀ ਨੇ ਚੁੱਕਿਆ ਖੌਫ਼ਨਾਕ ਕਦਮ, ਵਿਆਹ ਦੌਰਾਨ ਸਲਫਾਸ ਨਿਗਲ ਕੇ ਮੁਕਾਈ ਜੀਵਨਲੀਲਾ
NEXT STORY