ਤਰਨਤਾਰਨ (ਰਾਜੂ)-ਤਰਨਤਾਰਨ ਦੀ ਪੁਲਸ ਨੇ ਵਿਆਹ ਕਰਾਉਣ ਦੇ ਬਹਾਨੇ ਨਾਬਾਲਗ ਕੁੜੀ ਨੂੰ ਵਰਗਲਾ ਕੇ ਲਿਜਾਣ ਵਾਲੇ ਇਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਸਦਰ ਵਿਖੇ ਦਰਜ ਕਰਵਾਏ ਬਿਆਨਾਂ 'ਚ ਬਲਦੇਵ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੱਦੀ ਨੇ ਦੱਸਿਆ ਕਿ ਉਸਦੀ 17 ਸਾਲਾਂ ਦੀ ਬੇਟੀ ਨੂੰ ਵਿਆਹ ਕਰਾਉਣ ਲਾਰਾ ਲਾ ਕੇ ਪਿੰਡ ਦਾ ਹੀ ਮਨਪ੍ਰੀਤ ਸਿੰਘ ਉਰਫ ਲੱਡੂ ਪੁੱਤਰ ਚਰਨਜੀਤ ਸਿੰਘ ਵਰਗਲਾ ਕੇ ਭਜਾ ਲੈ ਗਿਆ।
ਘਰਦਿਆਂ ਨੇ ਆਪਣੀ ਬੇਟੀ ਦੀ ਬਹੁਤ ਭਾਲ ਕੀਤੀ ਪਰ ਉਨ੍ਹਾਂ ਦੇ ਹੱਥ-ਪੱਲੇ ਕੁਝ ਨਹੀਂ ਪਿਆ। ਫਿਲਹਾਲ ਪੁਲਸ ਨੇ ਕੁੜੀ ਨੂੰ ਲਿਜਾਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
'ਦੀਨਾਨਗਰ ਨਗਰ ਕਾਂਡ ਖੁਫ਼ੀਆ ਏਜੰਸੀਆਂ ਦੀ ਘਾਟ ਦਾ ਨਤੀਜਾ'
NEXT STORY