ਚੰਡੀਗੜ੍ਹ (ਅਸ਼ਵਨੀ) - ਕਾਂਗਰਸ ਦੇ ਸੀਨੀਅਰ ਨੇਤਾ ਅਸ਼ਵਨੀ ਸੇਖੜੀ ਨੇ ਮੁੱਖ ਮੰਤਰੀ ’ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਵਿਡ ਮਹਾਮਾਰੀ ਤੋਂ ਬੇਹਾਲ ਹੈ ਪਰ ਮੁੱਖ ਮੰਤਰੀ ਆਪਣੇ ਘਰੋਂ ਬਾਹਰ ਤੱਕ ਨਹੀਂ ਨਿਕਲ ਰਹੇ ਹਨ। ਨਿਊ ਚੰਡੀਗੜ੍ਹ ਵਿੱਚ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਨਤਾ ਤੜਫ਼ ਰਹੀ ਹੈ, ਮਰ ਰਹੀ ਹੈ ਪਰ ਸਰਕਾਰ ਤੱਕ ਉਪਲਬਧ ਨਹੀਂ ਕਰਵਾ ਪਾ ਰਹੀ। ਜੇਕਰ ਮੁੱਖ ਮੰਤਰੀ ਘਰ ਤੋਂ ਬਾਹਰ ਨਿਕਲਣਗੇ ਤਾਂ ਉਨ੍ਹਾਂ ਦੀ ਟੀਮ ਵੀ ਆਪਣੇ ਆਪ ਬਾਹਰ ਨਿਕਲੇਗੀ।
ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ
ਸੇਖੜੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਹਾਲਤ ਇਹ ਹੈ ਕਿ ਉਹ ਸੁਨੇਹੇ ਤਕ ਦਾ ਜਵਾਬ ਨਹੀਂ ਦਿੰਦੇ। ਮਹਾਮਾਰੀ ਨਾਲ ਨਜਿੱਠਣ ਲਈ ਉਨ੍ਹਾਂ ਨੇ 8 ਮਈ ਨੂੰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਅਧਿਕਾਰੀਆਂ ਦੇ ਪੱਧਰ ’ਤੇ ਸੁਨੇਹਾ ਭੇਜਿਆ ਸੀ ਕਿ ਸੂਬੇ ਦੇ ਕਾਲਜਾਂ ਨੂੰ ਕੋਵਿਡ ਸੈਂਟਰ ਦੇ ਤੌਰ ’ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਕਾਲਜਾਂ ਵਿੱਚ 10 ਹਜ਼ਾਰ ਬੈੱਡਾਂ ਦੀ ਸਹੂਲਤ ਤਿਆਰ ਹੋ ਸਕਦੀ ਹੈ। ਇਸ ਵਿੱਚ ਕਾਲਜ ਫੈੱਡਰੇਸ਼ਨ ਪੂਰਾ ਸਹਿਯੋਗ ਕਰੇਗੀ ਪਰ ਇੰਨਾ ਸਮਾਂ ਗੁਜ਼ਰ ਜਾਣ ਦੇ ਬਾਅਦ ਕੋਈ ਜਵਾਬ ਨਹੀਂ ਦਿੱਤਾ ਗਿਆ।
ਪੜ੍ਹੋ ਇਹ ਵੀ ਖਬਰ - Breaking: ਤਰਨਤਾਰਨ ’ਚ ਗੈਂਗਵਾਰ, 2 ਨੌਜਵਾਨਾਂ ਨੂੰ ਗੋਲੀਆਂ ਨਾਲ ਭੁਨ੍ਹਿਆ, ਇਕ ਹੋਰ ਦੀ ਹਾਲਤ ਗੰਭੀਰ (ਤਸਵੀਰਾਂ)
ਕੋਵਿਡ ਫੰਡ ’ਤੇ ਸਰਕਾਰ ਪੇਸ਼ ਕਰੇ ਵ੍ਹਾਈਟ ਪੇਪਰ
ਸੇਖੜੀ ਨੇ ਕਿਹਾ ਕਿ ਪੰਜਾਬ ਵਿੱਚ ਕੋਵਿਡ ’ਤੇ ਕਰੋੜਾਂ ਰੁਪਏ ਖਰਚ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਧਰਾਤਲ ’ਤੇ ਇਸ ਧਨਰਾਸ਼ੀ ਦਾ ਇਸਤੇਮਾਲ ਵਿਖਾਈ ਨਹੀਂ ਦੇ ਰਿਹਾ। ਬੀਤੇ ਦਿਨੀਂ ਉਹ ਇਕ ਸਰਕਾਰੀ ਟੀਕਾਕਰਣ ਕੇਂਦਰ ਵਿੱਚ ਦੂਜੀ ਡੋਜ਼ ਲਗਵਾਉਣ ਗਏ ਤਾਂ ਡਾਕਟਰਾਂ ਨੇ ਕਿਹਾ ਕਿ ਡੋਜ਼ ਤਾਂ ਹੈ ਪਰ ਸਰਿੰਜ ਨਹੀਂ ਹੈ ਤਾਂ ਉਨ੍ਹਾਂ ਨੇ ਖੁਦ 500 ਸਰਿੰਜਾਂ ਖਰੀਦ ਕੇ ਟੀਕਾਕਰਣ ਕੇਂਦਰ ਪਹੁੰਚਾਈਆਂ। ਇਸ ਲਈ ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਕੋਵਿਡ ’ਤੇ ਹੋਏ ਖ਼ਰਚ ਨੂੰ ਲੈ ਕੇ ਸਰਕਾਰ ਛੇਤੀ ਤੋਂ ਛੇਤੀ ਵ੍ਹਾਈਟ ਪੇਪਰ ਪੇਸ਼ ਕਰੇ। ਨਾਲ ਹੀ ਇਸ ਐਮਰਜੈਂਸੀ ਵਿੱਚ ਮੁੱਖ ਮੰਤਰੀ ਆਲ ਪਾਰਟੀ ਮੀਟਿੰਗ ਅਤੇ ਕੋਵਿਡ ’ਤੇ ਵਿਧਾਨਸਭਾ ਦਾ ਸੈਸ਼ਨ ਬੁਲਾਉਣ।
ਪੜ੍ਹੋ ਇਹ ਵੀ ਖਬਰ - ਇਸ਼ਕ ’ਚ ਅੰਨ੍ਹੀ ਮਾਂ ਨੇ ਪ੍ਰੇਮੀ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਜਵਾਨ ਪੁੱਤਰ, ਲਾਸ਼ ਸਾੜ ਕੇ ਡਰੇਨ ’ਚ ਸੁੱਟੀ
ਪੰਜਾਬ ਵਿੱਚ ਹਿੰਦੂ ਲੀਡਰਸ਼ਿਪ ਨੂੰ ਖਤਮ ਕੀਤਾ ਜਾ ਰਿਹੈ
ਅਸ਼ਵਨੀ ਸੇਖੜੀ ਨੇ ਇਹ ਵੀ ਕਿਹਾ ਪੰਜਾਬ ਕਾਂਗਰਸ ਵਿੱਚ ਇਸ ਸਮੇਂ ਹੌਲੀ-ਹੌਲੀ ਹਿੰਦੂ ਲੀਡਰਸ਼ਿਪ ਨੂੰ ਖ਼ਤਮ ਕੀਤਾ ਜਾ ਰਿਹਾ ਤੇ ਹਿੰਦੂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਖ਼ਾਸ ਤੌਰ ’ਤੇ ਪੰਜਾਬ ਦੇ ਸ਼ਹਿਰੀ ਲੋਕ ਮਾਯੂਸ ਹਨ। ਉਨ੍ਹਾਂ ਨੂੰ ਸਿਰਫ਼ ਵੋਟ ਬੈਂਕ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਪੰਜਾਬ ਵਿਚ ਇਸ ਸਮੇਂ ਜ਼ਿਲ੍ਹਾ ਅਤੇ ਬਲਾਕ ਪੱਧਰ ਦੀਆਂ ਕਮੇਟੀਆਂ ਨਹੀਂ ਹਨ, ਇਸ ਲਈ ਛੇਤੀ ਹੀ ਪੰਜਾਬ ਕਾਂਗਰਸ ਨੂੰ ਆਪਣੀ ਬੈਠਕ ਬੁਲਾਉਣੀ ਚਾਹੀਦੀ ਹੈ। ਸੇਖੜੀ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਉਹ ਬਟਾਲਾ ਤੋਂ ਹੀ ਆਪਣਾ ਅਗਲੀ ਚੋਣ ਲੜਨਗੇ। ਹਾਲਾਂਕਿ ਉਹ ਕਿਸ ਪਾਰਟੀ ਤੋਂ ਲੜਨਗੇ, ਇਸ ਬਾਰੇ ਉਨ੍ਹਾਂ ਕੋਈ ਸਾਫ਼ ਜਵਾਬ ਨਹੀਂ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਆਫ਼ਰ ਕਰ ਰਹੇ ਹਨ ਕਿ ਜੋ ਵੀ ਪਾਰਟੀ, ਜਨ ਸੰਸਥਾ ਉਨ੍ਹਾਂ ਤੋਂ 1000 ਆਕਸੀਜਨ ਕੰਸਨਟ੍ਰੇਟਰ ਅਤੇ ਕੋਵਿਡ ਸੈਂਟਰ ਬਣਾਉਣ ਲਈ ਵਿੱਦਿਅਕ ਸੰਸਥਾਨ ਲੈਣਾ ਚਾਹੇ, ਉਹ ਲੈ ਸਕਦੀ ਹੈ।
ਪੜ੍ਹੋ ਇਹ ਵੀ ਖਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)
ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਮਾਮਲੇ ’ਚ ਆਇਆ ਨਵਾਂ ਮੋੜ, ਜਾਂਚ ਕਰ ਰਹੀ SIT 'ਚ ਬਦਲਾਅ
NEXT STORY